ਪੈਰਿਸ 4 ਅਗਸਤ 2024 (ਫਤਿਹ ਪੰਜਾਬ) Paris Olympic 2024 ਪੈਰਿਸ ਓਲੰਪਿਕ ਵਿੱਚ ਭਾਰਤ ਦੇ ਸਟਾਰ ਖਿਡਾਰੀ ਅਤੇ ਟੋਕੀਓ ਓਲੰਪਿਕ ਦਾ ਸੋਨ ਤਗਮਾ ਜੇਤੂ ਨੀਰਜ ਚੋਪੜਾ ਵੱਲੋਂ ਸੋਨ ਤਗਮਾ ਜਿੱਤਣ ਉੱਤੇ ਭਾਰਤੀ ਮੂਲ ਦੇ ਇੱਕ ਸੀਈਓ ਨੇ ਨੀਰਜ ਚੋਪੜਾ ਦੀ ਜਿੱਤ ‘ਤੇ ਲੋਕਾਂ ਨੂੰ ਸ਼ਾਨਦਾਰ ਤੋਹਫ਼ਾ ਦੇਣ ਦਾ ਐਲਾਨ ਕੀਤਾ ਹੈ। ਪੂਰੇ ਦੇਸ਼ ਨੂੰ ਇਸ ਵਾਰ ਵੀ ਉਸ ਤੋਂ ਉਮੀਦਾਂ ਹਨ ਅਤੇ ਸੋਨ ਤਗਮਾ ਜਿੱਤਣ ਦੇ ਦਾਅਵੇਦਾਰਾਂ ਵਿੱਚੋਂ ਨੀਰਜ ਇੱਕ ਹੈ।
ਅਮਰੀਕਾ ਦੇ ਉੱਘੇ ਸ਼ਹਿਰ ਸਾਨ ਫਰਾਂਸਿਸਕੋ ਵਿੱਚ ਆਨਲਾਈਨ ਵੀਜ਼ਾ ਕੰਪਨੀ ਐਟਲਸ ਦੇ ਸੰਸਥਾਪਕ ਅਤੇ ਸੀਈਓ ਮੋਹਕ ਨਾਹਟਾ (Indian CEO Mohak Nahta promises free Visa) ਨੇ ਲਿੰਕਡਇਨ ‘ਤੇ ਸ਼ੇਅਰ ਕੀਤੀ ਪੋਸਟ ਵਿੱਚ 30 ਜੁਲਾਈ ਨੂੰ ਕਿਹਾ ਹੈ ਕਿ ਜੇਕਰ ਨੀਰਜ ਚੋਪੜਾ ਇਸ ਓਲੰਪਿਕ ‘ਚ ਸੋਨ ਤਮਗਾ ਜਿੱਤਦਾ ਹੈ ਤਾਂ ਉਨ੍ਹਾਂ ਦੀ ਕੰਪਨੀ ਸਾਰੇ ਲੋਕਾਂ ਨੂੰ ਮੁਫਤ ਵੀਜ਼ਾ ਦੇਵੇਗੀ। ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਮੋਹਕ ਨਾਹਟਾ ਨੇ ਕਿਹਾ ਹੈ ਕਿ ਇਸ ਲਈ ਕੋਈ ਫੀਸ ਨਹੀਂ ਲੱਗੇਗੀ ਅਤੇ ਲੋਕ ਕਿਸੇ ਇੱਕ ਦੇਸ਼ ਲਈ ਮੁਫ਼ਤ ਵੀਜ਼ਾ ਲੈ ਸਕਦੇ ਹਨ ਤੇ ਇਸ ਪੇਸ਼ਕਸ਼ ਦਾ ਲਾਭ ਲੈਣ ਲਈ, ਗਾਹਕਾਂ ਨੂੰ ਆਪਣਾ ਈਮੇਲ ਪਤਾ ਸਾਂਝਾ ਕਰਨਾ ਹੋਵੇਗਾ। ਉਪਰੰਤ ਉਕਤ ਕੰਪਨੀ ਈਮੇਲ ਰਾਹੀਂ ਮੁਫਤ ਵੀਜ਼ਾ ਕ੍ਰੈਡਿਟ ਲਈ ਖਾਤਾ ਬਣਾਏਗੀ।