ਰਾਜਪੁਰਾ 1 ਫਰਵਰੀ 2025 (ਫਤਿਹ ਪੰਜਾਬ ਬਿਊਰੋ) Bharti Kisan Union ਬੀਕੇਯੂ (ਏਕਤਾ-ਉਗਰਾਹਾਂ) ਦੇ ਮੁਖੀ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ “ਏਕਤਾ” ਯਤਨਾਂ ਲਈ ਤੀਜੇ ਦੌਰ ਦੀ ਗੱਲਬਾਤ ਬਾਰੇ Sanyukt Kisan Morcha ਐਸਕੇਐਮ (ਗੈਰ-ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ (ਕੇਐਮਐਮ) ਵੱਲੋਂ ਕੋਈ ਜਵਾਬ ਨਾ ਮਿਲਣ ਤੋਂ ਇੱਕ ਦਿਨ ਬਾਅਦ, Kisan Mazdoor Morcha ਕੇਐਮਐਮ ਦੇ ਮੁਖੀ ਸਰਵਣ ਸਿੰਘ ਪੰਧੇਰ ਨੇ ਏਕਤਾ ਗੱਲਬਾਤ ਨੂੰ ਅੱਗੇ ਵਧਾਉਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ ਕਿਹਾ ਇਹ ਗੱਲਬਾਤ ਨਿਯਮ ਅਤੇ ਨੇਮ ਨਿਰਧਾਰਤ ਕਰਕੇ ਪੂਰਵ-ਸ਼ਰਤਾਂ ਹੇਠ ਨਹੀਂ ਹੋਣੀ ਚਾਹੀਦੀ।

ਪੰਧੇਰ ਨੇ ਕਿਹਾ ਕਿ “ਅਸੀਂ ਕਦੇ ਵੀ ਗੱਲਬਾਤ ਤੋਂ ਪਿੱਛੇ ਨਹੀਂ ਹਟੇ। ਦਰਅਸਲ, ਅਸੀਂ ਗੱਲਬਾਤ ਸ਼ੁਰੂ ਕਰਨ ਵਾਲੇ ਪਹਿਲੇ ਬੰਦੇ ਹਾਂ। ਇਸ ਲਈ ਅਸੀਂ ਐਸਕੇਐਮ (ਆਲ-ਇੰਡੀਆ) ਨੂੰ ਦੋ ਚਿੱਠੀਆਂ ਲਿਖੀਆਂ ਅਤੇ ਮਤਭੇਦਾਂ ਨੂੰ ਪਾਸੇ ਰੱਖ ਕੇ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਵਿਚਾਰਕ ਮਤਭੇਦ ਬਣੇ ਰਹਿੰਦੇ ਹਨ ਪਰ ਸਾਡਾ ਮੰਨਣਾ ਹੈ ਕਿ ਮੀਟਿੰਗਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ, ਇਸੇ ਲਈ ਅਸੀਂ ਏਕਤਾ ਮਤਾ ਪੇਸ਼ ਕੀਤਾ।”

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ SKM (ਗੈਰ-ਰਾਜਨੀਤਿਕ) ਅਤੇ KMM ਦੋਵੇਂ ਕਿਸਾਨਾਂ ਨੂੰ ਇੱਕ ਸਾਂਝੇ ਪਲੇਟਫਾਰਮ ‘ਤੇ ਇਕੱਠੇ ਕਰਨ ਲਈ ਉਤਸੁਕ ਸਨ ਪਰ SKM (ਆਲ-ਇੰਡੀਆ) ਨਿਯਮਾਂ ਅਤੇ ਕਾਨੂੰਨਾਂ ਨੂੰ ਬਣਾਉਣ ‘ਤੇ ਵਧੇਰੇ ਕੇਂਦ੍ਰਿਤ ਰਿਹਾ।

ਉਨ੍ਹਾਂ ਅੱਗੇ ਕਿਹਾ ਕਿ “ਅਸੀਂ ਇੱਕ ਸਾਲ ਤੋਂ ਜਿਆਦਾ ਇਸ ਸੰਘਰਸ਼ ਵਿੱਚ ਜੁਟੇ ਹੋਏ ਹਾਂ ਅਤੇ ਹੁਣ ਤੱਕ 40 ਕਿਸਾਨਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਸਾਡਾ ਵਿਚਾਰ ਹੈ ਕਿ ਵਿਰੋਧ ਪ੍ਰਦਰਸ਼ਨ ਦਾ ਇੱਕ ਸਾਂਝਾ ਉਦੇਸ਼ ਹੋਣਾ ਚਾਹੀਦਾ ਹੈ। ਪਹਿਲਾਂ SKM (ਆਲ-ਇੰਡੀਆ) ਨੂੰ ਵਿਰੋਧ ਪ੍ਰਦਰਸ਼ਨ ਵਿੱਚ ਸਰਗਰਮੀ ਨਾਲ ਸ਼ਾਮਲ ਹੋਣਾ ਚਾਹੀਦਾ ਹੈ ਭਾਵੇਂ ਕਿਸੇ ਵੱਖਰੇ ਸਥਾਨ ‘ਤੇ ਹੋਵੇ ਅਤੇ ਫਿਰ ਨਿਯਮਾਂ ਅਤੇ ਕਾਨੂੰਨਾਂ ‘ਤੇ ਚਰਚਾ ਹੋ ਸਕਦੀ ਹੈ।”

ਪੰਧੇਰ ਨੇ ਤਜਵੀਜ਼ ਦਿੱਤੀ ਹੈ ਕਿ ਜੇਕਰ ਤੁਰੰਤ ਸਹਿਮਤੀ ਨਹੀਂ ਬਣਦੀ ਹੈ ਤਾਂ ਹਰੇਕ ਕਿਸਾਨ ਮੰਚ ਦੇ ਛੇ ਪ੍ਰਤੀਨਿਧੀਆਂ ਵਾਲੀ 12 ਮੈਂਬਰੀ ਰਾਸ਼ਟਰੀ ਤਾਲਮੇਲ ਕਮੇਟੀ ਗਠਨ ਕੀਤੀ ਜਾ ਸਕਦੀ ਹੈ ਜੋ ਏਕਤਾ ਦੀ ਹੱਦ ਨਿਰਧਾਰਤ ਕਰੇ।

ਹੋਰ ਜਾਣਕਾਰੀ ਲਈ ਇਹ ਖ਼ਬਰ ਵੀ ਪੜ੍ਹੋ

error: Content is protected !!
Skip to content