ਚੰਡੀਗੜ੍ਹ (ਫਤਿਹ ਪੰਜਾਬ ਬਿਉਰੋ) ਮਰਦਾਨਾ ਸਮੱਸਿਆਵਾਂ (Sexual Weakness) ਇਕ ਅਜਿਹੀ ਸਮੱਸਿਆ ਹੈ, ਜਿਸ ਕਾਰਨ ਵਿਆਹੁਤਾ ਜ਼ਿੰਦਗੀ ਖ਼ਰਾਬ ਹੋ ਸਕਦੀ ਹੈ ਅਤੇ ਕਈ ਕੇਸਾਂ ਵਿੱਚ ਤਲਾਕ ਦੀ ਵੀ ਨੌਬਤ ਆ ਜਾਂਦੀ ਹੈ। ਜੇਕਰ ਮਰਦਾਨਾ ਤਾਕਤ ਘਟ ਜਾਵੇ ਜਾਂ ਬਿਲਕੁਲ ਖਤਮ ਹੋ ਗਈ ਹੋਵੇ ਤਾਂ ਜ਼ਰਾ ਵੀ ਪ੍ਰੇਸ਼ਾਨ ਨਾ ਹੋਵੋ ਕਿਉਂਕਿ ਕੁਦਰਤ ਦਾ ਅਸੂਲ ਹੈ ਜਿੱਥੇ ਸਮੱਸਿਆ ਹੁੰਦੀ ਹੈ ਤਾਂ ਉਥੇ ਹੱਲ ਵੀ ਹੁੰਦਾ ਹੈ। 

ਸੈਕਸ ਸਬੰਧੀ ਕੋਈ ਵੀ ਸਮੱਸਿਆ ਹੋਵੇ ਤਾਂ ਤੁਰੰਤ ਮਾਹਿਰ ਡਾਕਟਰ ਕੋਲ਼ੋਂ ਸਹੀ ਸਮੇਂ ‘ਤੇ ਇਲਾਜ ਕਰਵਾਓ। ਮਰਦਾਨਾ ਕਮਜ਼ੋਰੀ ਦਾ ਸੁਖਾਲਾ, ਵਧੀਆ ਅਤੇ ਭਰੋਸੇਮੰਦ ਇਲਾਜ ਆਯੁਰਵੇਦ ਵਿੱਚ  ਹੈ ਅਤੇ ਜੜ੍ਹੀ-ਬੂਟੀਆਂ ਵਿੱਚ ਪੁਰਾਣੀ ਤੋਂ ਪੁਰਾਣੀ ਅਤੇ ਗੰਭੀਰ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ। ਅੰਗਰੇਜ਼ੀ ਦਵਾਈਆਂ ਵਿੱਚ ਸਥਾਈ ਹੱਲ ਤਾਂ ਨਹੀਂ ਪਰ ਸਮੱਸਿਆ ਨੂੰ ਹੋਰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ।

ਮਾਹਿਰਾਂ ਮੁਤਾਬਿਕ ਮਰਦਾਨਾ ਕਮਜ਼ੋਰੀ ਦੇ ਕੁੱਝ ਪ੍ਰਮੁੱਖ ਕਾਰਨ ਇਹ ਹਨ ;
1. ਬਚਪਨ ਵਿਚ ਸੈਕਸ ਬਾਰੇ ਕੀਤੀਆਂ ਵੱਧ ਗਲਤੀਆਂ ਕਾਰਨ ਵੀ ਮਰਦਾਨਾ ਕਮਜ਼ੋਰੀ ਹੁੰਦੀ ਹੈ।

2. ਨਸ਼ੀਲੇ ਪਦਾਰਥ ਜਿਵੇਂ- ਸ਼ਰਾਬ, ਗੁਟਕਾ, ਅਫੀਮ, ਸਿਗਰੇਟ ਜਾਂ ਕੋਈ ਹੋਰ ਅੰਗਰੇਜ਼ੀ ਨਸ਼ੇ ਆਦਿ ਲੰਬੇ ਸਮੇਂ ਤੱਕ ਵਰਤਣ ਨਾਲ ਵੀ ਮਰਦਾਨਾ ਕਮਜ਼ੋਰੀ ਆ ਜਾਂਦੀ ਹੈ।

3. ਜੇਕਰ ਕਿਸੇ ਪੁਰਸ਼ ਦੇ ਸਰੀਰ ਵਿਚ ਲੰਬੇ ਸਮੇਂ ਤੋਂ ਕੋਈ ਸਮੱਸਿਆ ਹੋ ਰਹੀ ਹੈ ਜਿਵੇਂ ਹਾਈ ਬਲੱਡ ਪ੍ਰੈਸ਼ਰ, ਡਾਈਬਟੀਜ਼, ਥਾਇਰਾਡ, ਦਿਲ ਦੇ ਰੋਗ ਅਤੇ ਟੀ.ਬੀ. ਨਾਲ ਵੀ ਸੰਭੋਗ ਕਰਨ ਸ਼ਕਤੀ ਘਟਦੀ ਹੈ।

4. ਜ਼ਰੂਰਤ ਤੋਂ ਜ਼ਿਆਦਾ ਹਸਤਮੈਥੁਨ ਜਾਂ ਸੰਭੋਗ ਕਰਨ ਨਾਲ

5. ਸੁਪਨਦੋਸ਼ ਹੋਣਾ ਜਾਂ ਧਾਂਤ ਗਿਰਨ ਨਾਲ

6. ਵੱਡੀ ਉਮਰ ਦੇ ਕਾਰਨ

7. ਵਧੇਰੇ ਕਾਰੋਬਾਰੀ ਚਿੰਤਾਵਾਂ ਜਾਂ ਮਾਨਸਿਕ ਤਣਾਅ ਕਾਰਨ

8. ਕੁਝ ਖ਼ਾਸ ਤਰ੍ਹਾਂ ਦੀਆਂ ਦਵਾਈਆਂ ਜਿਵੇਂ ਐਂਟੀ ਐਗਜ਼ਾਈਟੀ, ਡਰੱਗਜ਼, ਨਸ਼ੇ ਜਾਂ ਨੀਂਦ ਦੀਆਂ ਗੋਲੀਆਂ ਨਾਲ

9. ਟੈਸਟੋਸਟੇਰਨ ਹਾਰਮੋਨ ਦੀ ਕਮੀ ਦੇ ਕਾਰਨ

ਜੀਵਨਸਾਥੀ ਸਾਹਮਣੇ ਸ਼ਰਮਿੰਦਗੀ ਦੇ ਕਾਰਨ ?


ਜੇਕਰ ਆਪਣੀਆਂ ਗਲਤੀਆਂ ਕਾਰਨ ਕੋਈ ਅੰਦਰੂਨੀ ਕਮਜ਼ੋਰੀ ਹੋਵੇ ਤਾਂ ਸਭ ਤੋਂ ਪਹਿਲਾਂ ਇਸ ਸਮੱਸਿਆ ਨੂੰ ਛੁਪਾਉਣ ਦੀ ਬਜਾਏ ਇਸ ਦਾ ਇਲਾਜ ਕਰਾਉਣਾ ਜ਼ਰੂਰੀ ਹੁੰਦਾ ਹੈ। ਬਚਪਨ ’ਚ ਗਲਤ ਸੰਗਤ ਕਾਰਨ (ਹਸਤਮੈਥੁਨ) ਪੁਰਾਣੀ ਧਾਂਤ, ਸੁਪਨਦੋਸ਼, ਸ਼ੀਘਰਪਤਨ (ਸਮਾਂ ਘੱਟ ਲੱਗਣਾ), ਨਸਾਂ ਦੀ ਕਮਜ਼ੋਰੀ, ਢਿੱਲਾਪਣ, ਫੋਨ ’ਤੇ ਗੱਲ ਕਰਨ ਜਾਂ ਅਸ਼ਲੀਲ ਫ਼ਿਲਮਾਂ ਦੇਖਣ ਨਾਲ ਆਪਣੇ ਆਪ ਵੀਰਜ ਦਾ ਰਿਸਣਾ, ਭਾਰ ਘਟਣਾ, ਸਰੀਰ ਦਾ ਖੋਖਲਾ ਹੋਣਾ, ਵਿਆਹ ਤੋਂ ਘਬਰਾਹਟ, ਸ਼ੁਕਰਾਣੂ ਸਮੱਸਿਆ ਤੇ ਸ਼ਰਾਬ, ਨਸ਼ੇ, ਸ਼ੂਗਰ ਜਾਂ ਵਧ ਰਹੀ ਉਮਰ ਕਾਰਨ ਵੀ ਮਰਦਾਨਾ ਕਮਜ਼ੋਰੀ ਆ ਜਾਂਦੀ ਹੈ। ਕਈ ਨੌਜਵਾਨ ਆਪਣੀਆਂ ਬਚਪਨ ਦੀਆਂ ਗ਼ਲਤੀਆਂ (ਹਸਤਮੈਥੁਨ) ਕਾਰਨ ਜਵਾਨੀ ’ਚ ਆਪਣੀ ਸੈਕਸ ਲਾਈਫ ਨੂੰ ਮਾਣ ਨਹੀਂ ਸਕਦੇ ਤੇ ਇਸ ਲਈ ਕਈਆਂ ਨੂੰ ਆਪਣੇ ਜੀਵਨਸਾਥੀ ਸਾਹਮਣੇ ਸਹੀ ਪਰਫਾਰਮੈਂਸ ਨਾਲ ਦੇਣ ਕਾਰਨ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ।

ਆਯੁਰਵੈਦਿਕ ਜੜ੍ਹੀ ਬੂਟੀਆਂ ਦਾ ਪ੍ਰਾਚੀਨ ਦੇਸੀ ਫਾਰਮੂਲਾ


ਆਯੁਰਵੈਦਿਕ ਨੁਸਖ਼ਿਆਂ ’ਚ ਕਾਰਗਰ
ਜੜ੍ਹੀ-ਬੂਟੀਆਂ ’ਚ ਸ਼ਕਤੀ ਵਧਾਊ ਖਣਿਜ, ਵੀਰਜ ਤੇ ਜੋਸ਼ ਵਧਾਉਣ ਵਾਲੀਆਂ ਖ਼ਾਸ ਭਸਮਾਂ ਹੁੰਦੀਆਂ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਪੁਰਸ਼ ਜ਼ਿੰਦਗੀ ਭਰ ਤੰਦਰੁਸਤੀ ਤੇ ਮਰਦਾਨਗੀ ਦਾ ਆਨੰਦ ਮਾਣ ਸਕਦਾ ਹੈ। ਅਜਿਹੀਆਂ ਕੀਮਤੀ ਜੜ੍ਹੀਆਂ-ਬੂਟੀਆਂ ਤੇ ਭਸਮਾਂ, ਜਿਵੇਂ ਅਸ਼ਵਗੰਧਾ, ਸ਼ਤਾਵਰੀ, ਸਾਲਮ ਮਿਸ਼ਰੀ, ਸਾਲਮ ਪੰਜਾ, ਸ਼ਿਲਾਜੀਤ, ਕੇਸਰ, ਕੌਂਚ ਬੀਜ, ਗੌਖਰੂ, ਬੀਜ ਬੰਦ, ਵਿਦਾਰੀਕੰਦ, ਅੰਬਰ, ਮਕਰਧਵੱਜ, ਸਵਰਨ ਭਸਮ ਤੇ ਹੋਰ ਉੱਤਮ ਔਸ਼ਧੀਆਂ ਨੂੰ ਮਿਲਾ ਕੇ ਇਕ ਅਜਿਹੀ ਦਵਾਈ ਤਿਆਰ ਕੀਤੀ ਜਾ ਸਕਦੀ ਹੈ, ਜਿੰਨਾਂ ਦੀ ਵਰਤੋਂ ਕਰਨ ਤੋਂ ਬਾਅਦ ਪੁਰਾਣੀ ਤੋਂ ਪੁਰਾਣੀ ਧਾਂਤ, ਸੁਪਨਦੋਸ਼, ਵੀਰਜ ਦਾ ਪਤਲਾਪਣ, ਮਰਦਾਨਾ ਕਮਜ਼ੋਰੀ, ਸ਼ੀਘਰਪਤਨ, ਜੋਸ਼ ਦੀ ਘਾਟ, ਨਸਾਂ ਦਾ ਢਿੱਲਾਪਣ, ਸੈਕਸ ਇੱਛਾ ਦੀ ਕਮੀ, ਮਸਾਨੇ ਦੀ ਕਮਜ਼ੋਰੀ, ਸ਼ੁਕਰਾਣੂ ਸਮੱਸਿਆ ਤੇ ਹੋਰ ਕਈ ਗੁਪਤ ਰੋਗਾਂ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ।

ਪੁਰਸ਼ਾਂ ਵਿਚ ਸ਼ੂਗਰ ਕਾਰਨ ਮਰਦਾਨਾ ਕਮਜ਼ੋਰੀ


ਸ਼ੂਗਰ (Diabetes) ਦਾ ਅਸਰ ਮਾਨਸਿਕ ਸਿਹਤ ‘ਤੇ ਪੈਂਦਾ ਹੈ, ਜਿਸ ਨੂੰ ਡਾਕਟਰ
ਡਾਇਬਟੀਜ਼ ਸਟ੍ਰੈੱਸ (Diabetes stress) ਕਹਿੰਦੇ ਹਨ, ਜਿਸ ਦੇ ਲੱਛਣ ਭਲੇ ਹੀ ਗੰਭੀਰ ਨਾ ਹੋਣ ਪਰ ਅਜਿਹਾ ਤਣਾਅ ਸੈਕਸ ਲਾਈਫ ਲਈ ਖਰਾਬ ਹੈ। ਬਲੱਡ ਸ਼ੂਗਰ ਦਾ ਲੈਵਲ ਵਧ ਜਾਣ ਨਾਲ ਪੁਰਸ਼ਾਂ ‘ਚ ਸਰੀਰ ਵਿੱਚ ਨਸਾਂ ਦੀ ਸਮਰੱਥਾ ਘੱਟ ਹੋ ਜਾਂਦੀ ਹੈ, ਜਿਸ ਕਾਰਨ ਸੈਕਸ ਲਾਈਫ ਪ੍ਰਭਾਵਿਤ ਹੁੰਦੀ ਹੈ। ਸ਼ੂਗਰ ਦਾ ਅਸਰ ਜਦੋਂ ਸਰੀਰ ‘ਤੇ ਦਿਸਣ ਲੱਗਦਾ ਹੈ ਤਾਂ ਅਨੇਕ ਤਰ੍ਹਾਂ ਦੀਆਂ ਲਿੰਗ ਸਬੰਧੀ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਜਿਵੇਂ ਨਸਾਂ ਦੀ ਕਮਜ਼ੋਰੀ, ਸ਼ੀਘਰ ਪਤਨ, ਰੁਕਾਵਟ ਦੀ ਕਮੀ, ਸੰਭੋਗ ‘ਚ ਇੱਛਾ ਦੀ ਕਮੀ ਅਤੇ ਹੋਰ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ। 

ਸੈਕਸ ਸਮੱਸਿਆਵਾਂ ਤੋਂ ਪ੍ਰੇਸ਼ਾਨ ਵਿਅਕਤੀ ਕਿਸੇ ਮਾਹਿਰ ਵੈਦ ਵੱਲੋਂ ਉਪਰੋਕਤ ਖਾਸ ਜੜ੍ਹੀ-ਬੂਟੀਆਂ ਨਾਲ ਬਣਾਇਆ ਦੇਸੀ ਨੁਸਖਾ ਖਾ ਕੇ ਅਸਰ ਦੇਖ ਸਕਦੇ ਹਨ।

Skip to content