ਚੰਡੀਗੜ੍ਹ 5 ਨਵੰਬਰ 2025 (ਫਤਿਹ ਪੰਜਾਬ ਬਿਊਰੋ)- ਪੰਜਾਬ ਸੜਕਾਂ ਅਤੇ ਪੁਲ ਵਿਕਾਸ ਬੋਰਡ (ਪੀ.ਆਰ.ਬੀ.ਡੀ.ਬੀ.) ਵਿਚ ਤਕਨੀਕੀ ਸਲਾਹਕਾਰ, ਪੰਜਾਬ ਸਰਕਾਰ ਦੀ ਅਸਾਮੀ ਤੇ ਠੇਕੇ ਦੇ ਅਧਾਰ ਤੇ ਨਿਯੁਕਤ ਪਟਿਆਲਾ ਨਿਵਾਸੀ ਰਵੀ ਚਾਵਲਾ ਮੁੱਖ ਇੰਜੀਨੀਅਰ (ਸੇਵਾ ਮੁਕਤ), ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਵੱਲੋਂ 05.11.2025 ਨੂੰ ਦਿੱਤੇ ਅਸਤੀਫੇ ਨੂੰ ਸਵੀਕਾਰ ਕਰਦੇ ਹੋਏ ਲੋਕ ਨਿਰਮਾਣ ਵਿਭਾਗ ਵੱਲੋਂ ਉਸ ਨੂੰ ਉਕਤ ਅਸਾਮੀ ਤੋਂ ਤੁਰੰਤ ਪਰਭਾਵ ਤੋਂ ਭਾਰ ਮੁਕਤ ਕਰ ਦਿੱਤਾ ਹੈ।
ਇਸ ਸਬੰਧੀ ਜਾਰੀ ਹੁਕਮਾਂ ਵਿੱਚ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਦੇ ਸਕੱਤਰ ਵੱਲੋਂ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਭਵਿੱਖ ਵਿਚ ਸੜਕਾਂ ਅਤੇ ਪੁਲਾਂ ਸਬੰਧੀ ਲੋੜੀਂਦੀ ਵੈਟਿੰਗ ਆਪਣੇ ਪੱਧਰ ਤੇ ਹੀ ਕਰਨੀ ਯਕੀਨੀ ਬਣਾਉਣ।
ਪੰਜਾਬ ਪੀ.ਡਬਲਯੂ.ਡੀ. ਵਿਭਾਗ ਤੋਂ ਮੁੱਖ ਇੰਜੀਨੀਅਰ ਵਜੋਂ ਸੇਵਾਮੁਕਤ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ 20 ਜੂਨ 2024 ਨੂੰ ਪੀ.ਆਰ.ਬੀ.ਡੀ.ਬੀ. ਵਿੱਚ ਤਕਨੀਕੀ ਸਲਾਹਕਾਰ ਵਜੋਂ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੁੱਖ ਇੰਜੀਨੀਅਰ ਨੈਸ਼ਨਲ ਹਾਈਵੇਅ ਵਜੋਂ ਮਹੱਤਵਪੂਰਨ ਅਹੁਦਿਆਂ ‘ਤੇ ਕੰਮ ਕੀਤਾ ਸੀ ਅਤੇ ਉਨ੍ਹਾਂ ਕੋਲ ਪੰਜਾਬ ਸਰਕਾਰ ਦੇ ਤਕਨੀਕੀ ਸਲਾਹਕਾਰ, ਪੀ.ਆਈ.ਡੀ.ਬੀ. ਦੇ ਐਮ.ਡੀ. ਦੇ ਤਕਨੀਕੀ ਸਲਾਹਕਾਰ, ਸੀ.ਆਈ.ਆਰ.ਐਫ. ਅਤੇ ਰੇਲਵੇ ਦੇ ਨੋਡਲ ਅਫਸਰ ਵੀ ਰਹੇ ਹਨ।
