ਗ੍ਰਿਫਤਾਰ ਕਰਮਚਾਰੀਆਂ ਚੋਂ 18 ਪੁਲਿਸ ਹਿਰਾਸਤ ‘ਚ ਤੇ 137 ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ‘ਚ ਭੇਜਿਆ

ਮੁਹਾਲੀ 17 ਮਈ 2024 (ਫਤਿਹ ਪੰਜਾਬ) ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਵੀਜ਼ਨ ਨੇ ਮੁਹਾਲੀ ਸਥਿਤ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਇੰਡਸਟਰੀਅਲ ਏਰੀਆਰ ਫੇਜ਼-7 ਅਤੇ ਫੇਜ਼-8ਬੀ ਤੋਂ ਚੱਲ ਰਹੀਆਂ ਗੈਰ-ਕਾਨੂੰਨੀ ਇਕਾਈਆਂ, ਦੂਜੇ ਦੇਸ਼ਾਂ ਵਿਚ ਵਸੇ ਲੋਕਾਂ ਨੂੰ ਕੰਪਿਊਟਰ ਅਤੇ ਇਲੈਕਟ੍ਰਾਨਿਕ ਵਸਤੂਆਂ ਲਈ ਰੱਖ-ਰਖਾਅ ਸੇਵਾ ਦੀ ਪੇਸ਼ਕਸ਼ ਕਰ ਰਹੀਆਂ ਸਨ ਅਤੇ ਫਿਰ ਉਨ੍ਹਾਂ ਨੂੰ ਅਪਣੇ ਬੈਂਕ ਖਾਤਿਆਂ ਵਿਚ ਆਨਲਾਈਨ ਭੁਗਤਾਨ ਟ੍ਰਾਂਸਫਰ ਕਰਨ ਲਈ ਵਰਗਲਾ ਰਹੀਆਂ ਸਨ।

ਛਾਪੇਮਾਰੀ ਤੋਂ ਬਾਅਦ ਦੋਵਾਂ ਕੇਂਦਰਾਂ ਤੋਂ ਕੁੱਲ 155 ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚੋਂ 18 ਨੂੰ ਪੁਲਿਸ ਹਿਰਾਸਤ ਵਿਚ ਲੈ ਲਿਆ ਹੈ ਜਦਕਿ 137 ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਹੈ।

ਇਸ ਬਾਰੇ ਪੁਲਿਸ ਨੇ ਆਈਪੀਸੀ ਦੀ ਧਾਰਾ 419, 420, 467, 468 ਅਤੇ 120-ਬੀ ਅਤੇ ਸੂਚਨਾ ਤਕਨਾਲੋਜੀ ਕਾਨੂੰਨ ਦੀ ਧਾਰਾ 66-ਸੀ ਅਤੇ 66-ਡੀ ਤਹਿਤ ਫੇਜ਼-4 ਮੁਹਾਲੀ ਦੇ ਸਟੇਟ ਸਾਈਬਰ ਸੈੱਲ ਥਾਣੇ ਵਿਚ ਕੇਸ ਦਰਜ ਕੀਤਾ ਹੈ।

Skip to content