ਬਿੱਟੂ ਨੇ ਭਾਜਪਾ ਪ੍ਰਧਾਨ ਤੇ ਕਾਂਗਰਸੀ ਆਗੂਆਂ ਖਿਲਾਫ ਕੀਤਾ ਗੁੱਸਾ ਜ਼ਾਹਰ, ਰਾਜਾ ਵੜਿੰਗ ਨੇ ਜਾਰੀ ਕੀਤੀ ਆਡੀਓ

ਲੁਧਿਆਣਾ 17 ਮਈ 2024 (ਫਤਿਹ ਪੰਜਾਬ) ਲੁਧਿਆਣਾ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਬਾਰੇ ਇੱਕ ਆਡੀਓ ਵਾਇਰਲ ਕਰਕੇ ਲੁਧਿਆਣਾ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਮੋਬਾਇਲ ਉੱਪਰ ਰਿਕਾਰਡ ਕੀਤੀ ਇਹ ਆਡੀਓ ਬੈਂਸ ਤੇ ਬਿੱਟੂ ਵਿਚਾਲੇ ਹੋਈ ਗੱਲਬਾਤ ਦੀ ਹੈ ਜਿਸ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਐਕਸ (ਟਵਿੱਟਰ) ਖਾਤੇ ਉੱਪਰ ਸਾਂਝਾ ਕੀਤਾ ਹੈ।

ਇਸ ਗੱਲਬਾਤ ਵਿੱਚ ਬਿੱਟੂ ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ, ਭਾਜਪਾ ਨੇਤਾ ਪਰਮਿੰਦਰ ਸਿੰਘ ਬਰਾੜ ਅਤੇ ਹੋਰ ਵੱਡੇ ਭਾਜਪਾ ਆਗੂਆਂ ਖਿਲਾਫ ਆਪਣਾ ਗੁੱਸਾ ਕੱਢਦੇ ਸੁਣੇ ਗਏ। ਇਸ ਤੋਂ ਇਲਾਵਾ ਉਨ੍ਹਾਂ ਕਾਂਗਰਸ ਦੇ ਪੁਰਾਣੇ ਆਗੂਆਂ ਪ੍ਰਤੀ ਵੀ ਆਪਣਾ ਕਾਫੀ ਗੁੱਸਾ ਪ੍ਰਗਟ ਕੀਤਾ ਹੈ। 

ਲੁਧਿਆਣਾ ਲੋਕ ਹਲਕੇ ਤੋਂ ਭਾਜਪਾ ਉਮੀਦਵਾਰ ਬਿੱਟੂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਾਜਪਾ ਦੇ ਪੰਜਾਬ ਆਗੂਆਂ ਨੂੰ ਦੱਸੇ ਬਿਨਾਂ ਹੀ ਉਪਰੋਂ ਟਿਕਟ ਮਿਲੀ ਹੈ। ਉਸ ਦਾ ਕਹਿਣਾ ਹੈ ਕਿ ਕਾਂਗਰਸ ਦੀ ਤਰ੍ਹਾਂ ਭਾਜਪਾ ਨੇਤਾ ਵੀ ਇਕ ਦੂਜੇ ਨੂੰ ਦੇਖਣਾ ਬਰਦਾਸ਼ਤ ਨਹੀਂ ਕਰ ਸਕਦੇ। ਇਸ ਗੱਲਬਾਤ ਦੌਰਾਨ ਉਨ੍ਹਾਂ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਆਗੂ ਪਰਮਿੰਦਰ ਬਰਾੜ ਖਿਲਾਫ ਵੀ ਕਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ। 

ਉਨ੍ਹਾਂ ਬੈਂਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਜਿਵੇਂ ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਸੁਨੀਲ ਉਨ੍ਹਾਂ ਨੂੰ (ਬੈਂਸ) ਪਾਰਟੀ ਵਿਚ ਸ਼ਾਮਲ ਨਹੀਂ ਹੋਣ ਦੇ ਰਹੇ ਹਨ ਉਸੇ ਤਰਾਂ ਜਾਖੜ ਅਤੇ ਪਰਮਿੰਦਰ ਬਰਾੜ ਵੀ ਇਹੀ ਸੋਚਦੇ ਨੇ ਕਿ ਬੈਂਸ ਪਾਰਟੀ ਵਿੱਚ ਆ ਗਏ ਤਾਂ ਪਤਾ ਨੀ ਕੀ ਹੋ ਜਾਵੇਗਾ। 

ਬਿੱਟੂ ਇਸ ਆਡੀਓ ਵਿੱਚ ਯਕੀਨ ਦਿਵਾ ਰਿਹਾ ਹੈ ਕਿ ਹੁਣ ਉਹ ਭਾਜਪਾ ਵਿੱਚ ਆ ਗਿਆ ਹੈ ਅਤੇ ਹੁਣ ਉਹ ਬੈਂਸ ਨੂੰ ਆਪਣੇ ਪੱਧਰ ‘ਤੇ ਪਾਰਟੀ ਵਿੱਚ ਲੈ ਕੇ ਆਉਣਗੇ ਕਿਉਂਕਿ ਭਾਜਪਾ ਦੇ ਮਹਾਂਮੰਤਰੀ ਉਸ ਨੂੰ ਵਾਰ ਵਾਰ ਆਖ ਰਹੇ ਨੇ ਕਿ ਬਿੱਟੂ ਨੂੰ ਪਾਰਟੀ ਵਿੱਚ ਸ਼ਾਮਲ ਕਰਾਓ। 

ਇੱਥੋਂ ਤੱਕ ਕਿ ਉਹ ਬੈਂਸ ਨੂੰ ਪਾਰਟੀ ਵਿੱਚ ਆਉਣ ਅਤੇ ਇਕੱਠੇ ਬੈਠ ਕੇ ਗੱਲਬਾਤ ਕਰਨ ਲਈ ਕਹਿੰਦੇ ਹਨ। ਕਈ ਵੱਡੇ ਕਾਂਗਰਸੀ ਨੇਤਾਵਾਂ ਬਾਰੇ ਪੋਲ ਖੋਲ ਇਸ ਆਡੀਓ ‘ਚ ਬਿੱਟੂ ਨੂੰ ਇਹ ਕਹਿੰਦੇ ਸੁਣਿਆ ਜਾਂਦਾ ਹੈ ਕਿ ਆਸ਼ੂ, ਪ੍ਰਤਾਪ ਬਾਜਵਾ ਅਤੇ ਰਾਜਾ ਵੜਿੰਗ ਵਰਗੇ ਕਈ ਕਾਂਗਰਸੀ ਨੇਤਾਵਾਂ ਦਾ ਦਿਲ ਨਹੀਂ ਹੈ। ਸਾਰਿਆਂ ਨੂੰ ਡਰ ਸੀ ਕਿ ਬੈਂਸ ਨੂੰ ਕਾਂਗਰਸ ਵਿੱਚ ਨਾ ਲਿਆਂਦਾ ਜਾਵੇ। ਇਸ ਬਾਰੇ ਉਨ੍ਹਾਂ ਕਈ ਵਾਰ ਗੱਲ ਵੀ ਕੀਤੀ ਸੀ। ਪਰ ਸਾਰਿਆਂ ਨੇ ਕਿਹਾ ਕਿ ਜੇਕਰ ਬੈਂਸ ਨੂੰ ਲਿਆਂਦਾ ਗਿਆ ਤਾਂ ਇਸ ਨਾਲ ਸਾਡਾ ਨੁਕਸਾਨ ਹੋਵੇਗਾ। ਬਿੱਟੂ ਨੇ ਇਹ ਵੀ ਕਿਹਾ ਕਿ ਪਾਰਟੀ ਦਾ ਹਰ ਆਗੂ ਬੈਂਸ ਤੋਂ ਡਰਦਾ ਹੈ। ਉਸ ਦਾ ਕਹਿਣਾ ਸੀ ਭਾਜਪਾ ਵਿੱਚ ਤਾਂ ਕੋਈ ਨਕਲੀ ਪੱਗ ਬੰਨ ਕੇ ਵੀ ਚਲਾ ਜਾਵੇ ਇਹ ਤਾਂ ਪ੍ਰਧਾਨ ਮੰਤਰੀ ਤੱਕ ਉਸ ਨੂੰ ਵੀ ਜੱਫੀਆਂ ਪਾਈ ਜਾਂਦੇ ਨੇ।

ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਾਰੀ ਆਡੀਓ ਇਸ ਲਿੰਕ ਨੂੰ ਖੋਲਕੇ ਸੁਣੋ

Skip to content