Skip to content

ਚੰਡੀਗੜ੍ਹ, 23 ਮਈ 2024 (ਫਤਿਹ ਪੰਜਾਬ) ਲੋਕ ਸਭਾ ਚੋਣਾਂ 2024 ਲਈ ਭਾਰਤੀ ਚੋਣ ਕਮਿਸ਼ਨ ਦੇ ਪੰਜਾਬ ਸੂਬੇ ਲਈ ਨਿਯੁਕਤ ਵਿਸ਼ੇਸ਼ ਆਬਜ਼ਰਵਰ ਨੇ ਇਕ ਸਮੀਖਿਆ ਮੀਟਿੰਗ ਦੌਰਾਨ ਜੰਗ-ਏ-ਅਜ਼ਾਦੀ ਯਾਦਗਾਰ ਕੇਸ ਬਾਬਤ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਮੁੱਖ ਸਕੱਤਰ, ਪੰਜਾਬ ਤੋਂ ਰਿਪੋਰਟ ਮੰਗ ਕੇ ਭੇਜਣ ਲਈ ਕਿਹਾ ਹੈ। 

ਇਹ ਰਿਪੋਰਟ ਵਿਜੀਲੈਂਸ ਬਿਊਰੋ ਵੱਲੋਂ ਕਰਤਾਰਪੁਰ, ਜਲੰਧਰ ਵਿਖੇ ਉਕਤ ਯਾਦਗਾਰ ਦੀ ਉਸਾਰੀ ਸਬੰਧੀ ਕੇਸ ਦਰਜ ਕਰਨ ‘ਤੇ 23 ਮਈ, 2024 ਨੂੰ ਵੱਖ-ਵੱਖ ਅਖਬਾਰਾਂ ਵਿੱਚ ਪ੍ਰਕਾਸ਼ਿਤ ਖਬਰਾਂ ਦੇ ਸਬੰਧ ਵਿੱਚ ਮੰਗੀ ਗਈ ਹੈ। 

ਮੁੱਖ ਸਕੱਤਰ ਪੰਜਾਬ ਨੂੰ ਅੱਜ ਹੀ ਭਾਵ 23-05-2024 ਸ਼ਾਮ ਤੱਕ ਤੱਥ ਆਧਾਰਿਤ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਕਮਿਸ਼ਨ ਨੂੰ ਇਸ ਮਾਮਲੇ ਸਬੰਧੀ ਜਾਣੂ ਕਰਵਾਇਆ ਜਾ ਸਕੇ।

error: Content is protected !!