Skip to content

ਚੰਡੀਗੜ੍ਹ, 25 ਫਰਵਰੀ 2025 (ਫਤਿਹ ਪੰਜਾਬ ਬਿਊਰੋ) – ਪੰਜਾਬ ‘ਚ ਆਮ ਆਦਮੀ ਪਾਰਟੀ (AAP) ਇੱਕ ਹੋਰ ਮਹੱਤਵਪੂਰਨ ਚੋਣ ਮੁਕਾਬਲੇ ਦੀ ਅਗਾਊਂ ਤਿਆਰੀ ਵਿੱਚ ਰੁੱਝੀ ਹੋਈ ਹੈ। ਸੂਤਰਾਂ ਅਨੁਸਾਰ, ਲੁਧਿਆਣਾ ਨਿਵਾਸੀ ਅਤੇ ਰਾਜ ਸਭਾ MP ਸੰਜੀਵ ਅਰੋੜਾ ਆਉਣ ਵਾਲੀ ਲੁਧਿਆਣਾ ਪੱਛਮੀ ਵਿਧਾਨ ਸਭਾ ਦੀ ਉਪ-ਚੋਣ ਵਿੱਚ ਉਮੀਦਵਾਰ ਹੋ ਸਕਦੇ ਹਨ ਜੋ ਕਿ ਸੰਭਾਵਿਤ ਤੌਰ ‘ਤੇ ਜੁਲਾਈ-ਅਗਸਤ 2025 ਵਿੱਚ ਹੋ ਸਕਦੀ ਹੈ। ਜੇਕਰ ਪਾਰਟੀ ਵੱਲੋਂ ਇਹ ਫੈਸਲਾ ਹੋ ਜਾਂਦਾ ਹੈ ਤਾਂ ਅਰੋੜਾ ਦੀ ਰਾਜਨੀਤਿਕ ਭੂਮਿਕਾ ਰਾਜ ਪੱਧਰ ਦੀ ਸਿਆਸਤ ਵੱਲ ਮੋੜਾ ਕੱਟੇਗੀ

ਸੂਤਰਾਂ ਅਨੁਸਾਰ ਇਸ ਦੇ ਨਾਲ ਹੀ AAP ਪਾਰਟੀ ਰਾਜ ਸਭਾ ‘ਚ ਸੰਜੀਵ ਅਰੋੜਾ ਦੀ ਜਗ੍ਹਾ ਪਾਰਟੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਨੂੰ ਭੇਜਣ ਦੀ ਤਜਵੀਜ਼ ਵੱਲ ਵੀ ਵਿਚਾਰ ਕਰ ਰਹੀ ਹੈ। ਗੌਰਤਲਬ ਹੈ ਕਿ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਹਾਲ ਹੀ ‘ਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹਾਰ ਗਏ ਸਨ। ਪਾਰਟੀ ਅੰਦਰੂਨੀ ਸੂਤਰਾਂ ਮੁਤਾਬਕ ਕੇਜਰੀਵਾਲ ਨੂੰ ਰਾਜ ਸਭਾ ‘ਚ ਭੇਜਣ ਬਾਰੇ ਅੰਤਿਮ ਫੈਸਲਾ ਅਰੋੜਾ ਦੀ ਉਪ-ਚੋਣ ‘ਚ ਜਿੱਤ ਤੋਂ ਬਾਅਦ ਹੀ ਲਿਆ ਜਾ ਸਕਦਾ ਹੈ।

ਪਤਾ ਲੱਗਾ ਹੈ ਪੰਜਾਬ ਦੇ ਹੋਰ ਛੇ AAP ਰਾਜ ਸਭਾ MP ਵੀ ਆਪਣੇ ਸੁਪਰੀਮੋ ਕੇਜਰੀਵਾਲ ਕੋਲ ਸੀਟ ਛੱਡਣ ਦੀ ਪੇਸ਼ਕਸ਼ ਕਰ ਚੁੱਕੇ ਹਨ ਤਾਂ ਜੋ ਕੇਜਰੀਵਾਲ ਲਈ ਸੰਸਦ ਵਿੱਚ ਥਾਂ ਬਣਾਈ ਜਾ ਸਕੇ ਪਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਜੇ ਤੱਕ ਕਿਸੇ ਵੀ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕਰ ਰਹੇ ਪਰ ਪਾਰਟੀ ਅੰਦਰ ਇਸ ਬਾਰੇ ਵਿਚਾਰ-ਵਟਾਂਦਰਾ ਜਾਰੀ ਹੈ।

ਉਕਤ ਰਾਜਸੀ ਸਥਿਤੀ ਵਿੱਚ ਜੇਕਰ ਕੇਜਰੀਵਾਲ ਰਾਜ ਸਭਾ ‘ਚ ਜਾਣ ਦਾ ਫੈਸਲਾ ਕਰਦੇ ਹਨ ਤਾਂ ਇਹ AAP ਦੀ ਰਾਸ਼ਟਰੀ ਰਣਨੀਤੀ ਅਤੇ ਸੰਸਦੀ ਰਾਜਨੀਤੀ ਵਿੱਚ ਇੱਕ ਵੱਡਾ ਬਦਲਾਅ ਹੋ ਸਕਦਾ ਹੈ। ਉਧਰ ਲੁਧਿਆਣਾ ਪੱਛਮੀ ਉਪ-ਚੋਣ AAP ਲਈ ਇੱਕ ਵੱਡਾ ਮੁਕਾਬਲਾ ਹੋਵੇਗੀ ਕਿਉਂਕਿ ਪਾਰਟੀ ਪੰਜਾਬ ‘ਚ ਆਪਣਾ ਅਧਾਰ ਹੋਰ ਮਜ਼ਬੂਤ ਕਰਨਾ ਅਤੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜੇਤੂ ਮਾਹੌਲ ਬਣਾਇਆ ਜਾ ਸਕੇ

error: Content is protected !!