ਆਤਿਸ਼ੀ ਨੇ ਕਿਹਾ ਕਿ ਮਾਲੀਵਾਲ 13 ਮਈ ਨੂੰ ਬਿਨਾਂ ਸਮਾਂ ਲਏ ਮੁੱਖ ਮੰਤਰੀ ਦਫ਼ਤਰ ਪਹੁੰਚੀ

ਨਵੀਂ ਦਿੱਲੀ 17 ਮਈ 2024 (ਫਤਿਹ ਪੰਜਾਬ) ਆਮ ਆਦਮੀ ਪਾਰਟੀ (ਆਪ) ਦੀ ਦਿੱਲੀ ਸਰਕਾਰ ਦੀ ਮੰਤਰੀ ਆਤਿਸ਼ੀ ਨੇ ਕਿਹਾ ਕਿ ਜਦੋਂ ਤੋਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਹੈ ਉਦੋਂ ਤੋਂ ਹੀ ਭਾਰਤੀ ਜਨਤਾ ਪਾਰਟੀ (ਬੀਜੇਪੀ) ‘ਚ ਹਾਹਾਕਾਰ ਮਚੀ ਹੋਈ ਹੈ। ਇਸ ਕਾਰਨ ਭਾਜਪਾ ਨੇ ਇੱਕ ਸਾਜ਼ਿਸ਼ ਰਚੀ, ਜਿਸ ਦੇ ਤਹਿਤ ਸਵਾਤੀ ਮਾਲੀਵਾਲ ਨੂੰ 13 ਮਈ ਦੀ ਸਵੇਰ ਨੂੰ ਅਰਵਿੰਦ ਕੇਜਰੀਵਾਲ ਦੇ ਘਰ ਭੇਜਿਆ ਗਿਆ ਸੀ। ਇਹ ਸਾਰੀ ਘਟਨਾ ਰਾਜਨੀਤੀ ਤੋਂ ਪ੍ਰੇਰਿਤ ਹੈ।

ਮੰਤਰੀ ਆਤਿਸ਼ੀ ਨੇ ਕਿਹਾ ਕਿ ਇਸੇ ਡੂੰਘੀ ਸਾਜ਼ਿਸ਼ ਦੇ ਤਹਿਤ ਹੀ ਉਨ੍ਹਾਂ ਨੇ ਮੁੱਖ ਮੰਤਰੀ ‘ਤੇ ਦੋਸ਼ ਲਗਾਉਣ ਦਾ ਇਰਾਦਾ ਬਣਾਇਆ ਅਤੇ ਉਸ ਨੂੰ 13 ਮਈ ਨੂੰ ਸਵੇਰੇ ਰਿਹਾਇਸ਼ ਉੱਪਰ ਭੇਜਿਆ ਗਿਆ। ਮੁੱਖ ਮੰਤਰੀ ਦੋਸ਼ਾਂ ਤੋਂ  ਇਸ ਕਰਕੇ ਬਚ ਗਏ ਕਿ ਉਹ ਉਸ ਵੇਲੇ ਘਰ ਨਹੀਂ ਸਨ। 

ਉਨ੍ਹਾਂ ਕਿਹਾ ਕਿ ਜੋ ਵੀਡੀਓ ਅੱਜ ਸਾਹਮਣੇ ਆਈ ਹੈ, ਉਸ ਵਿੱਚ ਸਵਾਤੀ ਆਰਾਮ ਨਾਲ ਮੁੱਖ ਮੰਤਰੀ ਦੇ ਡਰਾਇੰਗ ਕਮਰੇ ਵਿੱਚ ਬੈਠੀ ਹੋਈ ਹੈ ਅਤੇ ਵਿਭਵ ਕੁਮਾਰ ਨੂੰ ਧਮਕੀਆਂ ਦੇ ਰਹੀ ਹੈ। ਜਿਵੇਂ ਕਿ ਉਸਨੇ ਪੁਲਿਸ ਨੂੰ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਇਸ ਵੀਡੀਓ ਵਿੱਚ ਨਾ ਤਾਂ ਉਸਦੇ ਕੱਪੜੇ ਫਟੇ ਹੋਏ ਹਨ ਅਤੇ ਨਾ ਹੀ ਉਸਦੇ ਸਿਰ ‘ਤੇ ਕੋਈ ਸੱਟ ਹੈ। ਇਹ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ।

ਆਤਿਸ਼ੀ ਨੇ ਇਹ ਵੀ ਦੋਸ਼ ਲਾਇਆ ਕਿ ਸਵਾਤੀ ਮਾਲੀਵਾਲ ਨੇ ਬਿਨਾਂ ਮੁਲਾਕਾਤ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਪਹੁੰਚੀ। ਉਸਨੇ ਜ਼ਬਰਦਸਤੀ ਮੁੱਖ ਮੰਤਰੀ ਕੇਜਰੀਵਾਲ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਜਦੋਂ ਉਸਨੂੰ ਬਿਨਾਂ ਮੁਲਾਕਾਤ ਤੋਂ ਮਿਲਣ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਉਸਨੇ ਆਪਣੀ ਚੀਕਣਾ ਸ਼ੁਰੂ ਕਰ ਦਿੱਤਾ। 

ਜ਼ਿਕਰਯੋਗ ਹੈ ਕਿ ਇਸ ਕਥਿਤ ਵੀਡੀਓ ਕਲਿੱਪ ਦੇ ਸਾਹਮਣੇ ਆਉਣ ਨਾਲ ਇਸ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ, ਜਿਸ ਨਾਲ ‘ਆਪ’ ਦੀ ਅੰਦਰੂਨੀ ਫੁੱਟ ਸਾਹਮਣੇ ਆ ਗਈ ਹੈ।

Skip to content