ਚੰਡੀਗੜ੍ਹ 30 ਜੂਨ, 2025 (ਫਤਿਹ ਪੰਜਾਬ ਬਿਊਰੋ) ਆਮ ਆਦਮੀ ਪਾਰਟੀ (AAP) ਨੇ ਸੋਮਵਾਰ ਨੂੰ ਵੱਡਾ ਫੈਸਲਾ ਲੈਂਦਿਆਂ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਅਤੇ ਸਾਬਕਾ ਆਈ.ਪੀ.ਐਸ. ਅਫਸਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ 5 ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਇਹ ਫੈਸਲਾ ਪਾਰਟੀ ਦੀ ਉੱਚ ਪੱਧਰੀ ਸਿਆਸੀ ਮਾਮਲਿਆਂ ਬਾਰੇ ਕਮੇਟੀ (PAC) ਵੱਲੋਂ ਲਿਆ ਗਿਆ ਜਿਸ ਵਿਚ ਉਨ੍ਹਾਂ ਉੱਤੇ “ਪਾਰਟੀ ਵਿਰੋਧੀ ਗਤੀਵਿਧੀਆਂ” ’ਚ ਸ਼ਾਮਿਲ ਹੋਣ ਦੇ ਦੋਸ਼ ਲਾਏ ਗਏ ਹਨ।
ਇਹ ਕਾਰਵਾਈ ਉਸ ਤੋਂ ਬਾਅਦ ਹੋਈ ਹੈ ਜਦੋਂ ਕੁੰਵਰ ਵਿਜੈ ਪ੍ਰਤਾਪ ਨੇ ਹਾਲ ਹੀ ’ਚ ਸ਼੍ਰੋਮਣੀ ਅਕਾਲੀ ਦਲ ਨੇਤਾ ਬਿਕਰਮ ਸਿੰਘ ਮਜੀਠੀਆ ਖਿਲਾਫ਼ ਚੱਲ ਰਹੀ ਵਿਜੀਲੈਂਸ ਜਾਂਚ ’ਤੇ ਸਵਾਲ ਚੁੱਕੇ ਸਨ। ਉਨ੍ਹਾਂ ਦੇ ਬਿਆਨਾਂ ਨੂੰ ਪਾਰਟੀ ਵੱਲੋਂ ਨਸ਼ੇ ਖਿਲਾਫ਼ ਚਲ ਰਹੀ ਸਰਕਾਰ ਦੀ ਮੁਹਿੰਮ ਨੂੰ ਕਮਜ਼ੋਰ ਕਰਨ ਵਾਲਾ ਕਦਮ ਕਰਾਰ ਦਿੱਤਾ ਗਿਆ।
ਪੀ.ਏ.ਸੀ. ਦੇ ਇੱਕ ਸੀਨੀਅਰ ਮੈਂਬਰ ਨੇ ਕਿਹਾ “ਇਹ ਮਾਨ ਸਰਕਾਰ ਵੱਲੋਂ ਇੱਕ ਖੁੱਲਾ ਅਤੇ ਸਖ਼ਤ ਸੰਦੇਸ਼ ਹੈ ਕਿ ਨਸ਼ਿਆਂ ਵਿਰੁੱਧ ਚਲ ਰਹੀ ਲੜਾਈ ‘ਚ ਕਿਸੇ ਕਿਸਮ ਦੀ ਰਾਜਨੀਤੀ ਜਾਂ ਰੁਕਾਵਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਅੰਦਰੂਨੀ ਵਿਰੋਧ ਲਕੀਰ ਤੋਂ ਪਾਰ ਲੰਘਿਆ
ਕੁੰਵਰ ਵਿਜੈ ਪ੍ਰਤਾਪ, ਜੋ ਸਾਬਕਾ ਆਈ.ਪੀ.ਐਸ. ਹੋਣ ਦੇ ਨਾਲ 2015 ਦੀ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਕਰ ਰਹੀ SIT ਦੇ ਮੈਂਬਰ ਵੀ ਰਹਿ ਚੁੱਕੇ ਹਨ, ਪਹਿਲਾਂ ਤੋਂ ਹੀ ਰਾਜਨੀਤਿਕ ਸਥਾਪਤ ਵਿਅਵਸਥਾ ਲਈ ਚੁਣੌਤੀ ਰਹੇ ਹਨ। ਉਹ ਬਰਗਾੜੀ ਅੰਦੋਲਨ ਦੀ ਖੁੱਲ੍ਹੀ ਹਿਮਾਇਤ ਕਰਦੇ ਆ ਰਹੇ ਹਨ ਅਤੇ ਕਈ ਵਾਰ ਆਪਣੀ ਹੀ ਸਰਕਾਰ ਦੀਆਂ ਨੀਤੀਆਂ ਤੇ ਸਵਾਲ ਚੁੱਕਦੇ ਆਏ ਹਨ।
ਮਜੀਠੀਆ ਜਾਂਚ ’ਤੇ ਉਨ੍ਹਾਂ ਦੇ ਤਾਜ਼ਾ ਟਿੱਪਣੀਆਂ ਨੂੰ ਪਾਰਟੀ ਨੇ ਅਨੁਸ਼ਾਸਨਹੀਣਤਾ ਅਤੇ ਆਮ ਆਦਮੀ ਪਾਰਟੀ ਦੀ ਲੀਕ ਤੋਂ ਭਟਕਾਉਣ ਵਾਲਾ ਕਦਮ ਮੰਨਿਆ ਹੈ। ਅੰਦਰੂਨੀ ਸਰੋਤਾਂ ਅਨੁਸਾਰ, ਇਹ ਪਹਿਲੀ ਵਾਰ ਨਹੀਂ ਸੀ ਜਦੋਂ ਉਨ੍ਹਾਂ ਨੇ ਪਾਰਟੀ ਰੁੱਖ ਦੀ ਉਲੰਘਣਾ ਕੀਤੀ ਹੋਵੇ।
ਪਾਰਟੀ ਵਿੱਚੋਂ ਕੱਢੇ ਜਾਣ ਤੋਂ ਬਾਅਦ
MLA ਕੁੰਵਰ ਵਿਜੇ ਪ੍ਰਤਾਪ ਦੀ ਪ੍ਰਤੀਕਿਰਿਆ
ਕੁੰਵਰ ਵਿਜੇ ਪ੍ਰਤਾਪ ਨੇ ਪਹਿਲੀ ਪ੍ਰਤੀਕਿਰਿਆ ਆਪਣੇ ਐਕਸ ਹੈਂਡਲ ਤੇ ਪੋਸਟ ਕੀਤੀ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਉਹ ਅਜਿਹੀ ਕਾਰਵਾਈ ਤੋਂ ਨਹੀਂ ਡਰਦੇ ਸਗੋਂ ਖੁਸ਼ ਹੈ।
