ਹਰਿਆਣਾ ਸਰਕਾਰ ਨੇ ਮੁੱਖ ਚੋਣ ਅਧਿਕਾਰੀ ਤੋਂ ਮੰਗੀ ਇਜਾਜ਼ਤ

ਚੰਡੀਗੜ੍ਹ, 14 ਮਈ (ਫਤਹਿ ਪੰਜਾਬ) ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ (ਐਚ.ਐਸ.ਐਸ.ਸੀ.) ਦੇ ਨਵੇਂ ਚੇਅਰਮੈਨ ਦੀ ਨਿਯੁਕਤੀ ਲਈ ਸਰਕਾਰ ਨੇ ਐਡੀਸ਼ਨਲ ਐਡਵੋਕੇਟ ਜਨਰਲ ਹਿੰਮਤ ਸਿੰਘ ਦੇ ਨਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਸ ਦੀ ਪ੍ਰਵਾਨਗੀ ਲੈਣ ਲਈ ਹਰਿਆਣਾ ਸਰਕਾਰ ਨੇ ਮੁੱਖ ਚੋਣ ਅਫਸਰ ਨੂੰ ਪੱਤਰ ਭੇਜਿਆ ਹੈ। 

ਦਰਅਸਲ ਲੋਕ ਸਭਾ ਚੋਣਾਂ ਕਾਰਨ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਸਰਕਾਰ ਸਿੱਧੀਆਂ ਨਿਯੁਕਤੀਆਂ ਨਹੀਂ ਕਰ ਸਕਦੀ। ਚੋਣ ਅਧਿਕਾਰੀ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਸਰਕਾਰ ਵੱਲੋਂ ਹਿੰਮਤ ਸਿੰਘ ਨੂੰ HSSC ਚੇਅਰਮੈਨ ਦੇ ਅਹੁਦੇ ’ਤੇ ਨਿਯੁਕਤ ਕਰਨ ਬਾਰੇ ਅਧਿਕਾਰਤ ਐਲਾਨ ਕੀਤਾ ਜਾਵੇਗਾ।

ਰੋਡ ਜਾਤੀ ਤੋਂ ਕੈਥਲ ਜ਼ਿਲ੍ਹੇ ਦੇ ਹਨ ਹਿੰਮਤ ਸਿੰਘ

ਜਾਣਕਾਰੀ ਅਨੁਸਾਰ ਹਿੰਮਤ ਸਿੰਘ ਕੈਥਲ ਜ਼ਿਲ੍ਹੇ ਦੇ ਪਿੰਡ ਖੇੜੀ ਮਟੌਰ ਦੇ ਹਨ ਅਤੇ ਰੋਡ ਜਾਤੀ ਨਾਲ ਸੰਬੰਧਿਤ ਹਨ। ਹਿੰਮਤ ਸਿੰਘ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਬੀਏ, ਐਲਐਲਬੀ ਅਤੇ ਐਨਐਲਐਮ ਕਰਨ ਪਿੱਛੋਂ ਪਿਛਲੇ 16 ਸਾਲਾਂ ਤੋਂ ਵਕੀਲ ਵਜੋਂ ਪ੍ਰੈਕਟਿਸ ਕਰ ਰਹੇ ਹਨ। ਫਿਲਹਾਲ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ।

ਭੋਪਾਲ ਸਿੰਘ ਖੱਦਰੀ ਤੋਂ ਬਾਅਦ ਨਵੀਂ ਨਿਯੁਕਤੀ

ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦੇ ਕਰੀਬੀ ਭੁਪਾਲ ਸਿੰਘ ਖੱਦਰੀ ਐਚਐਸਐਸਸੀ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ ਪਰ 12 ਮਾਰਚ ਨੂੰ ਰਾਜ ਵਿੱਚ ਸਰਕਾਰ ਦੇ ਫੇਰਬਦਲ ਅਤੇ ਮਨੋਹਰ ਲਾਲ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਣ ਤੋਂ ਬਾਅਦ, ਖਦਰੀ ਨੇ 15 ਮਾਰਚ ਨੂੰ HSSC ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

Skip to content