‘ਟਰਿੱਗ ਗਰੁੱਪ’ ਕੰਪਨੀ ਰਾਹੀਂ ਦੇ ਰਹੇ ਨੇ ਵੱਡੀਆਂ ਹਸਤੀਆਂ ਨੂੰ ਸੁਰੱਖਿਆ ਗਾਰਡਾਂ ਦੀਆਂ ਸੇਵਾਵਾਂ
ਚੰਡੀਗੜ੍ਹ, 13 ਮਈ 2024 (ਫਤਿਹ ਪੰਜਾਬ) – ਗੁਰਦਾਸਪੁਰ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ ਜਦੋਂ ਸਵਰਨ ਸਲਾਰੀਆ ਭਾਰਤੀ ਜਨਤਾ ਪਾਰਟੀ (ਭਾਜਪਾ) ਛੱਡ ਕੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ।
ਉਹ ਭਾਜਪਾ ਦੀ ਸੂਬਾ ਕਾਰਜਕਾਰਨੀ ਕਮੇਟੀ ਪੰਜਾਬ ਦੇ ਸਥਾਈ ਮੈਂਬਰ ਸਨ। ਸਲਾਰੀਆ ਦੇ ਜਾਣ ਨਾਲ ਭਾਜਪਾ ਲਈ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਉਹ ਲੰਬੇ ਸਮੇਂ ਤੋਂ ਇਲਾਕੇ ਵਿੱਚ ਸਰਗਰਮ ਸੀ ਪਰ ਐਤਕੀਂ ਪਾਰਟੀ ਟਿਕਟ ਨਾ ਮਿਲਣ ਕਾਰਨ ਨਰਾਜ਼ ਚੱਲ ਰਹੇ ਸਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿੱਚ ਉਨ੍ਹਾਂ ਦਾ ‘ਆਪ’ ਪਰਿਵਾਰ ਵਿੱਚ ਸੁਆਗਤ ਕੀਤਾ। ਦੱਸ ਦੇਈਏ ਕਿ ਸਵਰਨ ਸਲਾਰੀਆ ਪਿਛਲੀ ਵਾਰ ਭਾਜਪਾ ਵੱਲੋਂ ਗੁਰਦਾਸਪੁਰ ਲੋਕ ਸਭਾ ਦੀ ਚੋਣ ਵੀ ਲੜ ਚੁੱਕੇ ਹਨ।
ਕੈਪਟਨ ਸਵਰਨ ਸਲਾਰੀਆ ਸਾਲ 1980 ਤੋਂ ਆਪਣੀ ਕੰਪਨੀ ‘ਟਰਿੱਗ ਗਰੁੱਪ’ ਰਾਹੀਂ ਮੁੰਬਈ ਅਤੇ ਹੋਰ ਸ਼ਹਿਰਾਂ ਵਿੱਚ ਫਿਲਮੀ ਕਲਾਕਾਰਾਂ, ਨਾਮੀ ਕੰਪਨੀਆਂ ਅਤੇ ਵੱਡੇ ਉਦਯੋਗਪਤੀਆਂ ਨੂੰ ਪੇਸ਼ੇਵਰ ਸੁਰੱਖਿਆ ਗਾਰਡਾਂ ਦੀਆਂ ਸੇਵਾਵਾਂ ਵੀ ਦੇ ਰਹੇ ਸਨ। ਉਹ ਪਠਾਨਕੋਟ ਵਿਖੇ ਚਿੰਤਪੁਰਨੀ ਮੈਡੀਕਲ ਕਾਲਜ ਅਤੇ ਹਸਪਤਾਲ ਵੀ ਚਲਾ ਰਹੇ ਹਨ।