Skip to content

ਫਰੀਦਕੋਟ 19 ਜੂਨ 2024 (ਫਤਿਹ ਪੰਜਾਬ) ਫਰੀਦਕੋਟ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਹੋਈ ਦੌਰਾਨ 2 ਗੈਂਗਸਟਰਾਂ ਦੇ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਏ ਜਿੰਨਾਂ ਦੀ ਪਛਾਣ ਪਰਮਿੰਦਰ ਚਿੜੀ ਤੇ ਹੈਪੀ ਵੱਜੋਂ ਹੋਈ ਹੈ। ਦੋਵੇਂ ਬਦਮਾਸ਼ਾਂ ਦੇ ਪੈਰਾਂ ਵਿੱਚ ਗੋਲੀਆਂ ਵੱਜੀਆਂ ਹਨ।

ਗੈਂਗਸਟਰ ਪਰਮਿੰਦਰ ਚਿੜੀ ਤੇ ਹੈਪੀ ਫਾਜ਼ਿਲਕਾ ਦੇ ਪਿੰਡ ਪੰਨੀਵਾਲਾ ਦੇ ਵਸਨੀਕ ਦੱਸੇ ਜਾ ਰਹੇ ਹਨ। ਦੋਵਾਂ ਗੈਂਗਸਟਰਾਂ ਉੱਤੇ ਲੁੱਟਖੋਹ ਅਤੇ ਰੰਗਦਾਰੀ ਦੇ ਇਲਜ਼ਾਮ ਹਨ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਮੁਲਜ਼ਮਾਂ ਦੇ ਤਾਰ ਕੁਝ ਦਿਨ ਪਹਿਲਾਂ ਕੋਟਕਪੂਰਾ ਵਿੱਚ ਹੋਈ ਫਾਇਰਿੰਗ ਨਾਲ ਵੀ ਜੁੜ ਰਹੇ ਹਨ। ਇਹਨਾਂ ਦੋਵਾਂ ਬਦਮਾਸ਼ਾਂ ਦਾ ਡੀਐੱਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਦੀ ਟੀਮ ਨੇ ਐਨਕਾਊਂਟਰ ਕੀਤਾ ਹੈ।

error: Content is protected !!