Skip to content

ਸੰਗਰੂਰ, 11 ਫਰਵਰੀ 2025 (ਫਤਹਿ ਪੰਜਾਬ ਬਿਊਰੋ) Sanyukt Kisan Morcha (SKM) ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਅਤੇ Kisan Mazdoor Morcha ਕਿਸਾਨ ਮਜ਼ਦੂਰ ਮੋਰਚਾ (KMM) ਆਖ਼ਿਰਕਾਰ 12 ਫਰਵਰੀ ਨੂੰ SKM (ਆਲ-ਇੰਡੀਆ) ਨਾਲ ਏਕਤਾ ਗੱਲਬਾਤ ਦੇ ਤੀਜੇ ਦੌਰ ਵਿੱਚ ਸ਼ਾਮਲ ਹੋਣ ਲਈ ਸਹਿਮਤ ਹੋ ਗਏ ਹਨ।

ਹਰਿਆਣਾ ਨਾਲ ਲੱਗਦੀਆਂ ਸ਼ੰਭੂ ਅਤੇ ਖਨੌਰੀ ਸਰਹੱਦਾਂ ‘ਤੇ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਬਾਰੇ ਕੇਂਦਰ ਨਾਲ 14 ਫਰਵਰੀ ਨੂੰ ਚਰਚਾ ਕਰਨ ਤੋਂ ਦੋ ਦਿਨ ਪਹਿਲਾਂ ਦੋਵਾਂ ਧਿਰਾਂ ਦੇ ਨੁਮਾਇੰਦਿਆਂ ਵਿਚਾਲੇ ਇਹ ਵਿਸ਼ੇਸ਼ ਮੀਟਿੰਗ ਹੋਵੇਗੀ।

ਜਿਕਰਯੋਗ ਹੈ ਉਕਤ ਪ੍ਰਮੁੱਖ ਕਿਸਾਨ ਜਥੇਬੰਦੀਆਂ ਵਿਚਕਾਰ ਏਕਤਾ ਲਈ ਪਹਿਲਾਂ ਹੋਈਆਂ ਦੋ ਵਾਰ ਦੀਆਂ ਮੀਟਿੰਗਾਂ ਕਿਸੇ ਨਤੀਜੇ ‘ਤੇ ਨਹੀਂ ਪਹੁੰਚ ਸਕੀਆਂ ਕਿਉਂਕਿ ਕੇਂਦਰ ਦੇ ਖਿਲਾਫ਼ ਸਾਂਝੀ ਅੰਦੋਲਨਕਾਰੀ ਰਣਨੀਤੀ ‘ਤੇ ਉਨ੍ਹਾਂ ਵਿੱਚ ਫਰਕ ਸੀ। ਜਿੱਥੇ SKM (ਗੈਰ ਸਿਆਸੀ) ਅਤੇ KMM ਮੌਜੂਦਾ ਸੰਘਰਸ਼ ਦਾ ਕੇਂਦਰੀ ਮੁੱਦਾ ਕਰਜ਼ਾ ਮੁਆਫ਼ੀ ਅਤੇ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਨੂੰ ਕਾਨੂੰਨੀ ਜਾਮਾ ਪਹਿਨਾਉਣ ‘ਤੇ ਜ਼ੋਰ ਪਾ ਰਿਹਾ ਹੈ ਉੱਥੇ SKM (ਭਾਰਤ) ਦਾ ਕਹਿਣਾ ਹੈ ਕਿ ਮੁੱਖ ਮੁੱਦੇ MSP ਦੇ ਨਾਲ ਹੀ ਖੇਤੀਬਾੜੀ ਮਾਰਕੀਟਿੰਗ ‘ਤੇ ਬਣੀ ਡਰਾਫ਼ਟ ਨੈਸ਼ਨਲ ਪਾਲਿਸੀ ਫ੍ਰੇਮਵਰਕ ਨੂੰ ਵੀ ਤੈਅ ਕੀਤੀਆਂ 12 ਮੰਗਾਂ ਵਿੱਚ ਸ਼ਾਮਲ ਕੀਤਾ ਜਾਵੇ ਕਿਉਂਕਿ ਇਹ ਨੀਤੀ ਖਰੜਾ ਪਹਿਲਾਂ ਰੱਦ ਕਰਵਾ ਗਏ ਤਿੰਨ ਖੇਤੀ ਕਾਨੂੰਨਾਂ ਦਾ ਹੀ ਸੁਧਰਿਆ ਰੂਪ ਹੈ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ KMM ਦੇ ਮੁਖੀ ਸਰਵਨ ਸਿੰਘ ਪੰਧੇਰ ਅਤੇ SKM (ਗੈਰ-ਰਾਜਨੀਤਕ) ਦੇ ਆਗੂ ਕਾਕਾ ਸਿੰਘ ਕੋਟਰਾ ਨੇ ਦੱਸਿਆ ਕਿ 12 ਫਰਵਰੀ ਨੂੰ ਚੰਡੀਗੜ੍ਹ ‘ਚ SKM (ਆਲ-ਇੰਡੀਆ) ਦੇ ਆਗੂਆਂ ਨਾਲ ਗੱਲਬਾਤ ਲਈ ਉਹ ਆਪਣੇ ਵਫ਼ਦ ਭੇਜਣਗੇ। ਪੰਧੇਰ ਨੇ ਕਿਹਾ ਕਿ ਅਸੀਂ ਵੱਧ ਤੋਂ ਵੱਧ ਏਕਤਾ ਦੇ ਹੱਕ ‘ਚ ਹਾਂ। ਹੁਣ ਇਹ SKM (ਆਲ-ਇੰਡੀਆ) ‘ਤੇ ਨਿਰਭਰ ਕਰਦਾ ਹੈ ਕਿ ਉਹ ਵੱਧ ਤੋਂ ਵੱਧ ਏਕਤਾ ਚਾਹੁੰਦੇ ਹਨ ਜਾਂ ਘੱਟੋ-ਘੱਟ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਬਾਤਾਂ ਦੀ ਅਸਫਲਤਾ ਦੀ ਸੂਰਤ ‘ਚ 25 ਫਰਵਰੀ ਤੋਂ ਨਵੇਂ ਸੰਘਰਸ਼ ਦੀ ਸੰਭਾਵਨਾ ਵੀ ਤਲਾਸ਼ੀ ਜਾਵੇਗੀ

error: Content is protected !!