Skip to content

ਕੋਰਟ ਨੇ DGP ਤੇ SP ਪੁੱਛਿਆ, ਤੁਹਾਡੇ ਖਿਲਾਫ਼ ਕਾਰਵਾਈ ਕਿਉਂ ਨਾ ਕੀਤੀ ਜਾਵੇ

ਕਰਨਾਲ 1 ਜੂਨ 2024 (ਫਤਿਹ ਪੰਜਾਬ) ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਾਣੀਪਤ ਦੇ ਸੈਸ਼ਨ ਜੱਜ ਸੁਦੇਸ਼ ਕੁਮਾਰ ਸ਼ਰਮਾ ਦੀ ਪੜਤਾਲੀਆ ਰਿਪੋਰਟ ਦੇ ਆਧਾਰ ‘ਤੇ ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ ਅਤੇ ਪਾਣੀਪਤ ਦੇ ਐਸਪੀ ਅਜੀਤ ਸਿੰਘ ਸ਼ੇਖਾਵਤ ਨੂੰ ਨੋਟਿਸ ਜਾਰੀ ਕਰਕੇ 19 ਜੁਲਾਈ ਤੱਕ ਜਵਾਬ ਮੰਗਿਆ ਹੈ ਤੇ ਪੁੱਛਿਆ ਹੈ ਕਿ ਤੁਹਾਡੇ ਖਿਲਾਫ਼ ਕਾਰਵਾਈ ਕਿਉਂ ਨਾ ਕੀਤੀ ਜਾਵੇ। ਇਹ ਕੇਸ ਪਾਣੀਪਤ ਦੇ ਸੀਆਈਏ-2 ਥਾਣੇ ‘ਚ ਇੱਕ 15 ਸਾਲਾ ਨਾਬਾਲਗ ਉਪਰ ਤੀਜੀ ਡਿਗਰੀ ਦਾ ਤਸ਼ੱਦਦ ਢਾਹੁਣ ਨਾਲ ਜੁੜਿਆ ਹੈ। ਹਾਈ ਕੋਰਟ ਨੇ ਇਸ ਨੋਟਿਸ ਦੇ ਨਾਲ ਹੀ ਡੀਜੀਪੀ ਹਰਿਆਣਾ ਨੂੰ ਪੂਰੇ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਦਰਅਸਲ, ਸੀਆਈਏ-2 ਥਾਣੇ ‘ਚ ਇਕ ਨਾਬਾਲਗ ਉੱਪਰ ਥਰਡ ਡਿਗਰੀ ਟਾਰਚਰ (ਤਸ਼ੱਦਦ) ਕਰਨ ਦੇ ਮਾਮਲੇ ‘ਚ ਪਾਣੀਪਤ ਦੇ ਸੈਸ਼ਨ ਜੱਜ ਥਾਣੇ ਵਿੱਚ ਮੌਕੇ ਦੀ ਅਸਲ ਸਥਿਤੀ ਦੀ ਜਾਂਚ ਕਰਨ ਪਹੁੰਚੇ ਸਨ ਪਰ ਉੱਥੇ ਉਸ ਸਮੇਂ 7 ਤੋਂ 8 ਮਿੰਟ ਤੱਕ ਉਨ੍ਹਾਂ ਨੂੰ ਥਾਣੇ ਦਾ ਗੇਟ ਨਹੀਂ ਖੋਲ੍ਹਿਆ ਗਿਆ। ਸੈਸ਼ਨ ਜੱਜ ਨੇ ਹਾਈ ਕੋਰਟ ਨੂੰ ਸੌਂਪੀ ਆਪਣੀ ਰਿਪੋਰਟ ਵਿੱਚ ਕਈ ਵੱਡੀਆਂ ਕਮੀਆਂ ਵੱਲ ਇਸ਼ਾਰਾ ਕੀਤਾ ਹੈ। ਇਸ ਰਿਪੋਰਟ ਵਿੱਚ ਥਾਣੇ ਦੇ ਸੀਸੀਟੀਵੀ ਵਿਚ ਗੜਬੜੀ ਦਾ ਵੀ ਖੁਲਾਸਾ ਕੀਤਾ ਹੈ।

ਜਿਕਰਯੋਗ ਹੈ ਕਿ 7 ਜੁਲਾਈ 2022 ਨੂੰ ਪਾਣੀਪਤ ਦੇ ਇਸਰਾਨਾ ਥਾਣੇ ਵਿਚ ਧਾਰਾ 148, 148, 323, 506, 454, 380 ਅਤੇ 307 ਤਹਿਤ ਇੱਕ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ‘ਚ ਸੀਆਈਏ ਥਾਣੇ ਨੇ 2 ਅਗਸਤ 2022 ਨੂੰ ਇਕ 15 ਸਾਲਾ ਲੜਕੇ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਸੀ ਜਿਸ ਦੌਰਾਨ ਉਸ ਨੂੰ ਅਨਾਜ ਮੰਡੀ ਦੇ ਸੀਆਈਏ-2 ਥਾਣੇ ਵਿਚ ਅੰਨਾ ਤਸ਼ੱਦਦ ਕੀਤਾ ਗਿਸੀ।

ਇਸ ਮਾਮਲੇ ‘ਚ ਉਸ ਦੇ ਪਰਿਵਾਰ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਨਾਬਾਲਗ ਨੇ ਅਦਾਲਤ ਦੱਸਿਆ ਸੀ ਕਿ ਥਾਣੇ ਦੇ ਅੰਦਰ ਸਥਿਤੀ ਚੰਗੀ ਨਹੀਂ ਹੈ। ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਪਰੰਤ ਹਾਈ ਕੋਰਟ ਦੇ ਆਦੇਸ਼ਾਂ ‘ਤੇ 4 ਮਈ ਨੂੰ ਸਵੇਰੇ 9.50 ਵਜੇ ਸੈਸ਼ਨ ਜੱਜ ਸੁਦੇਸ਼ ਕੁਮਾਰ ਜਾਂਚ ਲਈ ਸੀਆਈਏ ਥਾਣੇ ਗਏ ਪਰ ਥਾਣੇ ਦੇ ਗੇਟ ‘ਤੇ ਮੌਜੂਦ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਅੰਦਰ ਦਾਖਲ ਹੋਣ ਲਈ ਗੇਟ ਬਹੁਤ ਦੇਰੀ ਨਾਲ ਖੋਲ੍ਹਿਆ। 

ਸੈਸ਼ਨ ਜੱਜ ਨੂੰ ਸੀਆਈਏ ਥਾਣੇ ਦੇ ਬਾਹਰ ਲੰਮੀ ਉਡੀਕ ਕਰਾਉਣ ਦੇ ਮਾਮਲੇ ਵਿਚ ਐਸਪੀ ਨੇ ਸੀਆਈਏ ਦਾ ਥਾਣਾ ਇੰਚਾਰਜ Sub Inspector ਐਸਆਈ ਸੌਰਭ, Head Constable ਮੁਨਸ਼ੀ ਪ੍ਰਵੀਨ ਅਤੇ Sub Inspector ਐਸਆਈ ਜੈਵੀਰ ਨੂੰ ਮੁਅੱਤਲ ਕਰ ਦਿੱਤਾ। ਇਸ ਤੋਂ ਇਲਾਵਾ ਉਸ ਦਿਨ ਸੀਆਈਏ ਦੇ ਸੰਤਰੀ ਵਜੋਂ ਡਿਊਟੀ ਕਰ ਰਹੇ ਸਪੈਸ਼ਲ ਪੁਲਿਸ ਅਫ਼ਸਰ (ਐਸਪੀਓ) ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਉਸ ਖ਼ਿਲਾਫ਼ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੀ ਧਾਰਾ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਵੀ ਦਰਜ ਕੀਤਾ ਗਿਆ ਸੀ। 

ਸੀਆਈਏ ਥਾਣੇ ਵਿਚ ਮਿਲੇ Assistant Sub Inspector ਏਐਸਆਈ ਰਾਜਬੀਰ ਨੇ ਜੱਜ ਨੂੰ ਦੱਸਿਆ ਸੀ ਕਿ ਥਾਣੇ ਦਾ ਇੰਚਾਰਜ SI ਐਸਆਈ ਸੌਰਭ ਇੱਕ ਕੇਸ ਵਿੱਚ ਅਦਾਲਤ ਗਿਆ ਹੈ। ਪਰ ਫਿਰ ਬਾਅਦ ਵਿੱਚ ਕਹਿਣ ਲੱਗਾ ਕਿ ਉਹ ਕੈਥਲ ਵਿਖੇ ਕੁਸੇ ਕੇਸ ਦੀ ਜਾਂਚ ਕਰਨ ਗਿਆ ਹੈ। ਜਦੋਂ ਕਿ ਐਸਪੀ ਨੂੰ ਇਹ ਵੀ ਨਹੀਂ ਪਤਾ ਸੀ ਕਿ ਥਾਣਾ ਇੰਚਾਰਜ ਕਿੱਥੇ ਹੈ।ਉਸ ਦਿਨ ਸ਼ੈਸ਼ਨ ਜੱਜ ਨੂੰ ਸੀਸੀਟੀਵੀ ਕੈਮਰਿਆਂ ਦੀ ਹਾਰਡ ਡਿਸਕ ਥਾਣੇ ਵਿੱਚੋਂ ਨਹੀਂ ਮਿਲੀ। ਪੁੱਛੇ ਜਾਣ ‘ਤੇ ਉਸ ਮੁਲਾਜ਼ਮ ਨੇ ਦੱਸਿਕਿ ਉਹ ਤਾਂ 4 ਫਰਵਰੀ 2024 ਨੂੰ ਸ਼ਾਰਟ ਸਰਕਟ ਕਾਰਨ ਨੁਕਸਾਨੀ ਗਈ ਸੀ। ਉਸ ਨੂੰ ਮੁਰੰਮਤ ਲਈ ਕਿਸ਼ਨਪੁਰਾ ਦੇ ਸੰਨੀ ਨਾਮ ਦੇ ਮਕੈਨਿਕ ਕੋਲ ਭੇਜਿਆ ਗਿਆ ਹੈ ਤੇ ਸੰਨੀ ਨੂੰ ਨਵੀਂ ਹਾਰਡ ਡਿਸਕ ਖਰੀਦਣ ਲਈ 4400 ਰੁਪਏ ਦਿੱਤੇ ਗਏ ਹਨ। 

ਸੈਸ਼ਨ ਜੱਜ ਦੀ ਜਾਂਚ ‘ਚ ਇਹ ਪਾਇਆ ਗਿਆ ਕਿ ਇਸ ਹਾਰਡ ਡਿਸਕ ਦੀ ਖਰਾਬੀ ਬਾਰੇ ਐਸਪੀ ਨਾਲ ਕੋਈ ਪੱਤਰ-ਵਿਹਾਰ ਨਹੀਂ ਕੀਤਾ ਗਿਆ ਸੀ। ਪੁਲਿਸ ਵਿਭਾਗ ਨੇ ਸੀਸੀਟੀਵੀ ਦੀ ਸਾਂਭ-ਸੰਭਾਲ ਦਾ ਠੇਕਾ ਕਰਨਾਲ ਦੀ ਇੱਕ ਕੰਪਨੀ ਨੂੰ ਦਿੱਤਾ ਹੈ। ਇਸ ਦੇ ਬਾਵਜੂਦ ਹਾਰਡ ਡਿਸਕ ਉਥੇ ਨਹੀਂ ਦਿੱਤੀ ਗਈ। ਨਿਯਮ ਦੇ ਤੌਰ ‘ਤੇ, 500 ਜੀਬੀ ਹਾਰਡ ਡਿਸਕ ਹੋਣੀ ਚਾਹੀਦੀ ਹੈ ਤੇ 18 ਮਹੀਨਿਆਂ ਦੀ ਰਿਕਾਰਡਿੰਗ ਨੂੰ ਸੁਰੱਖਿਅਤ ਰੱਖਣਾ ਮਹੱਤਵਪੂਰਨ ਹੈ।

error: Content is protected !!