Skip to content

ਪਟਿਆਲਾ, 6 ਮਈ (ਫਤਿਹ ਪੰਜਾਬ) ਕੌਮੀ ਪੱਧਰ ਦੀ ਹਾਕੀ ਖਿਡਾਰਨ ਸੁਮਨਦੀਪ ਕੌਰ (21 ਸਾਲ) ਨੇ ਆਪਣੇ ਭਰਾ ਅਤੇ ਭੈਣ ਨਾਲ ਤਕਰਾਰ ਤੋਂ ਬਾਅਦ ਪਟਿਆਲ਼ਾ ਸ਼ਹਿਰ ਕੋਲ਼ੋਂ ਲੰਘਦੀ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ। 

ਪੁਲਿਸ ਨੇ ਕਿਹਾ ਕਿ ਪਿਤਾ ਦੀ ਸ਼ਿਕਾਇਤ ‘ਤੇ ਉਸਦੇ ਭਰਾ ਅਤੇ ਭਰਜਾਈ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪਿਤਾ ਜਸਪਾਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਲੜਕੀ ਸੁਮਨਦੀਪ ਨੂੰ ਉਸਦੇ ਪੁੱਤਰ ਵਿਕਰਮਜੀਤ ਸਿੰਘ ਅਤੇ ਉਸ ਦੀ ਪਤਨੀ ਪਿੰਕੀ ਵਲੋਂ ਉਸ ਨਾਲ ਕੀਤੇ ਜਾਂਦੇ ਮਾੜੇ ਸਲੂਕ ਤੋਂ ਦੁਖੀ ਸੀ। 

error: Content is protected !!