ਚੰਡੀਗੜ੍ਹ, 21 ਮਾਰਚ 2025 (ਫਤਿਹ ਪੰਜਾਬ ਬਿਊਰੋ) : ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵਿੱਚ ਅੱਜ 2 ਜੁਆਇੰਟ ਡਾਇਰੈਕਟਰਾਂ ਨੂੰ ਤਰੱਕੀ ਦੇ ਕੇ ਐਡੀਸ਼ਨਲ ਡਾਇਰੈਕਟਰ ਵਜੋਂ ਪਦਉਨਤ ਕੀਤਾ ਗਿਆ ਹੈ। ਇੰਨਾਂ ਵਿੱਚ ਗੱਤਕਾ ਪ੍ਰਮੋਟਰ ਵਜੋਂ ਜਾਣੇ ਜਾਂਦੇ ਜੁਆਇੰਟ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ ਤੋਂ ਇਲਾਵਾ ਰਣਦੀਪ ਆਹਲੂਵਾਲਿਆ ਨੂੰ ਤਰੱਕੀ ਦੇ ਕੇ Additional Director ਬਣਾਇਆ ਗਿਆ ਹੈ।
ਵਿਭਾਗ ਤੋਂ ਹਾਸਲ ਕੀਤੀ ਜਾਣਕਾਰੀ ਮੁਤਾਬਿਕ ਅੱਜ ਵਿਭਾਗ ਦੀ ਤਰੱਕੀ ਕਮੇਟੀ – DPC (Departmental Promotion Committee) ਦੀ ਇੱਕ ਮੀਟਿੰਗ ਵਿਭਾਗ ਦੇ ਸਕੱਤਰ ਮਲਵਿੰਦਰ ਸਿੰਘ ਜੱਗੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਉਕਤ ਦੋਵੇਂ ਅਧਿਕਾਰੀਆਂ ਨੂੰ ਪਦਉਨਤੀ ਦੇਣ ਦਾ ਫੈਸਲਾ ਲਿਆ ਗਿਆ। ਇਹ ਵੀ ਪਤਾ ਲੱਗਿਆ ਹੈ ਛੇਤੀ ਦੀ ਵਿਭਾਗ ਵਿੱਚ ਹੋਰ ਵੀ ਵੱਡੇ ਪੱਧਰ ਤੇ ਤਰੱਕੀਆਂ ਕੀਤੀਆਂ ਜਾਣਗੀਆਂ ਜਿਸ ਸੰਬੰਧ ਵਿੱਚ ਜਲਦੀ ਹੀ ਅਗਲੀ DPC ਮੀਟਿੰਗ ਬੁਲਾਈ ਜਾਵੇਗੀ।