Skip to content

ਪਟਿਆਲਾ 17 ਮਈ 2024 (ਫਤਿਹ ਪੰਜਾਬ) ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਪ੍ਰਸਿੱਧ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਤੇ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਦਾ ਇਲਾਜ ਸਰਕਾਰੀ ਰਾਜਿੰਦਰਾ ਹਸਪਤਾਲ ਤੋਂ ਸ਼ੁਰੂ ਕਰਵਾਇਆ ਹੈ। ਇਸ ਸਬੰਧੀ ਸਿੱਧੂ ਨੇ ਸ਼ੋਸ਼ਲ ਮੀਡੀਆ ’ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਪਤਨੀ ਦੀ ਰੈਡੀਏਸ਼ਨ ਥੈਰੇਪੀ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਮਾਹਰ ਡਾਕਟਰਾਂ ਨਾਲ ਸਲਾਹ-ਮਸ਼ਵਰਾ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੀ ਰੈਡੀਏਸ਼ਨ ਸ਼ੁਰੂ ਹੋਣੀ ਹੈ ਕਿਉਂਕਿ ਅੱਧਾ ਇੰਚ ਜ਼ਖਮ ਹੈ ਜੋ ਇਕ ਹਫ਼ਤੇ ਵਿਚ ਠੀਕ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ‘ਟਰੂ ਬੀਮ’ ਕੋ ਵੇਰੀਅਨ ਦੀ ਅਤਿ-ਆਧੁਨਿਕ ਮਸ਼ੀਨ ਜੋ ਸਲੋਨ ਕੈਟਰਿੰਗ ਇੰਸਟੀਚਿਊਟ ਮੈਨਹਟਨ ਵਿਖੇ ਉਪਲਬਧ ਸੀ, 2015 ਵਿਚ ਟਾਟਾ ਮੈਮੋਰੀਅਲ ਸੰਸਥਾ ਨਾਲ ਹੋਏ ਸਮਝੌਤੇ ਤਹਿਤ 2017 ਤੋਂ ਰਾਜਿੰਦਰਾ ਹਸਪਤਾਲ ’ਚ ਉਪਲੱਬਧ ਹੋ ਗਈ ਸੀ। ਇਹ ਵੇਖ ਕੇ ਦਿਲ ਨੂੰ ਬਹੁਤ ਸਕੂਨ ਮਿਲਿਆ ਕਿ ਇਹ ਅਤਿ-ਆਧੁਨਿਕ ਮਸ਼ੀਨ ਰਾਜਿੰਦਰਾ ਹਸਪਤਾਲ ਅਤੇ ਅੰਮ੍ਰਿਤਸਰ ਵਿਚ ਵੀ ਆਮ ਲੋਕਾਂ ਲਈ ਮੁਫਤ ਉਪਲੱਬਧ ਹੋ ਗਈ ਹੈ। 

ਉਨ੍ਹਾਂ ਕਿਹਾ ਕਿ ਡਾ. ਰਾਜਾ ਬੈਨੀਪਾਲ, ਡਾ. ਅੰਸ਼ੂਮਲ ਬਾਂਸਲ ਤੇ ਡਾ. ਵਿਨੋਦ ਡਾਂਗਵਾਲ ਦੀਆਂ ਸੇਵਾਵਾਂ ਲਈਆਂ ਹਨ ਜਿਨ੍ਹਾਂ ਨੇ ਕਿਹਾ ਹੈ ਕਿ ਅੱਧਾ ਇੰਚ ਡੂੰਘਾ ਜ਼ਖ਼ਮ ਇਕ ਹਫ਼ਤੇ ਵਿਚ ਠੀਕ ਹੋ ਜਾਵੇਗਾ ਤੇ ਇਸ ਤੋਂ ਬਾਅਦ ਰੈਡੀਏਸ਼ਨ ਪਟਿਆਲਾ ਵਿਖੇ ਹੀ ਸ਼ੁਰੂ ਹੋ ਜਾਵੇਗੀ।

ਜ਼ਿਕਰਯੋਗ ਹੈ ਕਿ ਡਾ. ਨਵਜੋਤ ਕੌਰ ਸਿੱਧੂ ਪਿਛਲੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਹਨ ਜਿਨ੍ਹਾਂ ਦਾ ਪਹਿਲਾਂ ਹਰਿਆਣਾ ਦੇ ਕੁਰੂਕਸ਼ੇਤਰ ਦੇ ਹਸਪਤਾਲ ਤੋਂ ਇਲਾਜ ਚੱਲ ਰਿਹਾ ਸੀ, ਜਿੱਥੇ ਬੀਤੀ 5 ਅਪ੍ਰੈਲ ਨੂੰ ਉਨ੍ਹਾਂ ਦਾ ਓਪਰੇਸ਼ਨ ਵੀ ਹੋਇਆ ਸੀ।

error: Content is protected !!