Skip to content

NH-44 ‘ਤੇ 186 ਕਿਲੋਮੀਟਰ ਚ 19 ਥਾਵਾਂ ‘ਤੇ ਲਾਏ ਆਟੋਮੈਟਿਕ ਨੰਬਰ ਪਲੇਟ ਰੀਡਰ (ANPR) ਕੈਮਰੇ

ਚੰਡੀਗੜ੍ਹ 26 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਸੜਕ ਹਾਦਸਿਆਂ ਨੂੰ ਘਟਾਉਣ, ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਮੁਜਰਮਾਂ ਨੂੰ ਸੌਖਿਆਂ ਕਾਬੂ ਕਰਨ ਦੇ ਉਦੇਸ਼ ਨਾਲ ਕੁੰਡਲੀ ਸਰਹੱਦ ਤੋਂ ਅੰਬਾਲਾ ਤੱਕ NH-44 ਦੇ 186 ਕਿਲੋਮੀਟਰ ਦੇ ਰਸਤੇ ‘ਤੇ 19 ਥਾਵਾਂ ‘ਤੇ 128 ਸੀਸੀਟੀਵੀ ਕੈਮਰੇ ਅਤੇ ਆਟੋਮੈਟਿਕ ਨੰਬਰ ਪਲੇਟ ਰੀਡਰ (ANPR) ਲੱਗ ਚੁੱਕੇ ਹਨ ਅਤੇ ਹਰਿਆਣਾ ਟਰੈਫਿਕ ਪੁਲਿਸ ਹੁਣ ਵਾਹਨ ਮਾਲਕਾਂ ਨੂੰ ਈ-ਚਲਾਨ ਭੇਜਿਆ ਕਰੇਗੀ।
ਇੱਕ ਪੁਲਿਸ ਅਧਿਕਾਰੀ ਅਨੁਸਾਰ ਇਹ ਸਾਰੇ ਕੈਮਰੇ ਹਰ ਜ਼ਿਲ੍ਹੇ ਦੇ ਪੁਲਿਸ ਕੰਟਰੋਲ ਰੂਮਾਂ ਦੇ ਨਾਲ-ਨਾਲ ਕਰਨਾਲ ਵਿਖੇ ਬਣਾਏ ਕੇਂਦਰੀ ਕੰਟਰੋਲ ਰੂਮ ਨਾਲ ਜੁੜੇ ਹੋਏ ਹਨ ਜਿਨ੍ਹਾਂ ਵਿੱਚ 72 ANPR ਕੈਮਰੇ, 38 ਨਿਗਰਾਨੀ ਰੱਖਣ ਲਈ ਅਤੇ 18 ਸਬੂਤ ਇਕੱਠੇ ਕਰਨ ਲਈ ਕੈਮਰੇ ਸ਼ਾਮਲ ਹਨ।
ਅਧਿਕਾਰੀਆਂ ਦਾ ਦਾਅਵਾ ਹੈ ਕਿ ਨੈਸ਼ਨਲ ਹਾਈਵੇਅ ‘ਤੇ ਬਲੈਕ ਸਪਾਟ ਜਾਂ ਦੁਰਘਟਨਾ-ਸੰਭਾਵਿਤ ਖੇਤਰਾਂ ਵਿੱਚ ਲੱਗੇ ਇਹ ਕੈਮਰੇ ਤੇਜ਼ ਰਫ਼ਤਾਰ, ਲਾਪਰਵਾਹੀ ਨਾਲ ਗੱਡੀ ਚਲਾਉਣ ‘ਤੇ ਨਜ਼ਰ ਰੱਖਣ ਸਮੇਤ ਸ਼ੱਕੀ ਵਾਹਨਾਂ ਦੀ ਪਛਾਣ ਕਰਨ ਵਿੱਚ ਵੀ ਮਦਦ ਕਰਨਗੇ। ਏਐਨਪੀਆਰ ਕੈਮਰਿਆਂ ਨੂੰ ਹਰਿਆਣਾ ਪੁਲਿਸ ਦੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਨਾਲ ਜੋੜਿਆ ਗਿਆ ਸੀ ਤਾਂ ਜੋ ਵਾਹਨਾਂ ਦਾ ਪੂਰਾ ਰਿਕਾਰਡ ਹਾਸਲ ਕੀਤਾ ਜਾ ਸਕੇ। ਇਹ ਕੈਮਰੇ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਸਨ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਵਾਹਨਾਂ ਅਤੇ ਚੋਰੀ ਹੋਏ ਵਾਹਨਾਂ ਆਦਿ ਬਾਰੇ ਇੰਨਾਂ ਕੈਮਰਿਆਂ ਰਾਹੀਂ ਅਲਰਟ ਆਪਣੇ ਆਪ ਕੰਟਰੋਲ ਰੂਮ ਤੱਕ ਪਹੁੰਚ ਜਾਣਗੇ। ਇਹ ਕੈਮਰੇ ਹਾਈਵੇਅ ‘ਤੇ ਬਲੈਕ ਸਪਾਟ ਜਾਂ ਦੁਰਘਟਨਾ-ਸੰਭਾਵਿਤ ਖੇਤਰਾਂ ਵਿੱਚ ਲਗਾਏ ਗਏ ਹਨ।

error: Content is protected !!