ਚੰਡੀਗੜ੍ਹ 9 ਜੂਨ 2024 (ਫਤਿਹ ਪੰਜਾਬ) Director General of Police (DGP) ਪੰਜਾਬ ਪੁਲਿਸ ਗੌਰਵ ਯਾਦਵ ਨੇ ‘ਐਕਸ’ ਉੱਪਰ ਆਪਣੇ ਹੁਕਮ ਸ਼ੇਅਰ ਕਰਦਿਆਂ  ਪੰਜਾਬ ਪੁਲਿਸ ਦੇ ਫੀਲਡ ਦੇ ਚੋਟੀ ਤੋਂ ਲੈ ਕੇ ਥਾਣੇਦਾਰ ਤੱਕ ਨੂੰ ਕਿਹਾ ਹੈ ਕਿ ਉਹ ਰੋਜ਼ਾਨਾਂ ਕੰਮਕਾਜ਼ ਵਾਲੇ ਦਿਨਾਂ ਵਿਚ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਵੇਰੇ 11 ਵਜੇ ਤੋ ਦੁਪਿਹਰ ਇਕ ਵਜੇ ਤੱਕ ਦਫ਼ਤਰਾਂ ਵਿਚ ਹਾਜ਼ਰ ਰਹਿਣ। ਉਨ੍ਹਾਂ ਇਹ ਆਦੇਸ਼ ਸੂਬੇ ਦੀਆਂ ਸਾਰੀਆਂ ਰੇਂਜਾਂ ਦੇ ADGP/IGP/DIG, Commissioners of Police (ਪੁਲਿਸ ਕਮਿਸ਼ਨਰਾਂ) ਅਤੇ  SSP(ਐਸਐਸਪੀਜ਼), ਡੀਐਸਪੀਜ਼ ਅਤੇ SHOs ਥਾਣੇਦਾਰਾਂ ਲਈ ਜਾਰੀ ਕੀਤੇ ਹਨ। 

ਡੀਜੀਪੀ ਨੇ ਸਮੂਹ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਮ ਜਨਤਾ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਦਫ਼ਤਰਾਂ ਵਿਚ ਮੌਜੂਦ ਰਹਿਣਾ ਪੁਲਿਸ ਦਾ ਸਭ ਤੋਂ ਵੱਡਾ ਫਰਜ਼ ਹੈ।

ਇਸ ਤੋਂ ਇਲਾਵਾ DGP ਨੇ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਤਾਇਨਾਤ ਵਿਸ਼ੇਸ਼ ਡੀਜੀਪੀ/ਐਡੀਸ਼ਨਲ ਡੀਜੀਪੀ ਤੇ ਆਈ ਜੀ ਰੈਂਕ ਦੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਵੀ ਜਨਤਾ ਦੀਆਂ ਸ਼ਿਕਾਇਤਾਂ ਦੇ ਨਿਵਾਰਨ ਲਈ ਦਿਨ ਤੈਅ ਕਰਨ ਅਤੇ ਦਫ਼ਤਰਾਂ ਵਿਚ ਹਾਜ਼ਰ ਰਹਿਣ ਲਈ  ਕਿਹਾ ਹੈ।

ਜਾਣਕਾਰੀ ਮੁਤਾਬਿਕ ਬੀਤੇ ਦਿਨਾਂ ਦੌਰਾਨ ਮੁੱਖ ਮੰਤਰੀ ਵੱਲੋਂ ਚੋਣਾਂ ਵਿਚ ਹਾਰ ਤੋਂ ਬਾਅਦ ਵੱਖ ਵੱਖ ਹਲਕਿਆਂ ਦੇ ਨੁਮਾਇੰਦਿਆਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਵਿੱਚ ਆਏ ਸੁਝਾਵਾਂ ਤੋਂ ਬਾਅਦ ਡੀਜੀਪੀ ਨੇ ਅਜਿਹਾ ਕਦਮ  ਚੁੱਕਿਆ ਹੈ। 

ਪਤਾ ਲੱਗਾ ਹੈ ਕਿ ਇਹਨਾਂ ਮੀਟਿੰਗਾਂ ਵਿਚ ਆਪ ਨੇਤਾਵਾਂ ਨੇ ਸਭ ਤੋਂ ਵੱਧ ਨਰਾਜ਼ਗੀ ਅਫ਼ਸਰਾਂ ਵੱਲੋਂ ਉਨ੍ਹਾਂ ਦੇ ਕੰਮ ਨਾ ਹੋਣ ਅਤੇ ਅਣਦੇਖੀ ਕਰਨ ਬਾਰੇ ਦੱਸਿਆ ਗਿਆ। ਇਸ ਬਾਰੇ ਬੀਤੇ ਦਿਨ ਇੱਕ ਆਪ ਵਿਧਾਇਕ ਦੇ ਭਾਸ਼ਨ ਦੀ ਵੀਡੀਓ ਵੀ ਖ਼ੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਉੱਨਾਂ ਮੌਜੂਦਾ ਸਰਕਾਰ ਦੌਰਾਨ ਨਸ਼ਾ ਤਸਕਰੀ ਅਤੇ ਰਿਸ਼ਵਤਖੋਰੀ ਵਧਣ ਦੀ ਗੱਲ ਇੱਕ ਕੈਬਨਿਟ ਮੰਤਰੀ ਦੀ ਮੌਜੂਦਗੀ ਵਿੱਚ ਮੰਚ ਤੋਂ ਰੱਖੀ ਹੈ। ਸਮਝਿਆ ਜਾਂਦਾ ਹੈ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਤੋਂ ਬਾਅਦ ਡੀਜੀਪੀ ਨੇ ਇਹ ਕਦਮ ਚੁੱਕਿਆ ਹੈ। ਇਸ ਬਾਰੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਹੁਕਮ ਪਹਿਲੀ ਵਾਰ ਨਹੀਂ ਸਿਵਲ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਪਹਿਲਾਂ ਵੀ ਫੀਲਡ ਵਿੱਚ ਅਜਿਹੇ ਹੁਕਮਾਂ ਦੀ ਪਾਲਣਾ ਹੁੰਦੀ ਰਹੀ ਹੈ ਤੇ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ ਅਧਿਕਾਰੀ ਆਪਣੇ ਦਫ਼ਤਰਾਂ ਵਿੱਚ ਹਾਜ਼ਰ ਰਹਿੰਦੇ ਹਨ।

Skip to content