ਚੰਡੀਗੜ੍ਹ 21 ਫਰਵਰੀ 2025 (ਫਤਿਹ ਪੰਜਾਬ ਬਿਉਰੋ)
ਪੰਜਾਬ ਸਰਕਾਰ ਨੇ ਆਪਣੇ ਇੱਕ ਮੰਤਰੀ ਦਾ ‘ਭਾਰ’ ਹੋਰ ਹਲਕਾ ਕਰਦਿਆਂ ਉਸ ਨੂੰ ਪਹਿਲਾਂ ਦਿਤੇ ਹੋਏ ਦੋ ਵਿਭਾਗਾਂ departments ਵਿੱਚੋਂ ਇਕ ਵਿਭਾਗ ਬੰਦ ਹੋਣ ਕਰਕੇ ਰਾਜ ਸਰਕਾਰ ਨੇ ਸੋਧੀ ਹੋਈ ਵਿਭਾਗੀ ਵੰਡ ਸਬੰਧੀ ਹੁਕਮ ਕੀਤੇ ਹਨ।
ਦੱਸ ਦੇਈਏ ਕਿ ਮਾਝੇ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ Kuldip Singh Dhaliwal ਕੋਲ ਪਹਿਲਾਂ ਹੀ ਬਹੁਤ ਘੱਟ ਅਹਿਮੀਅਤ ਵਾਲੇ ਦੋ ਵਿਭਾਗ ਸਨ ਜਿਨ੍ਹਾਂ ਵਿੱਚੋਂ ਹੁਣ ਉਨ੍ਹਾਂ ਕੋਲ ਸਿਰਫ਼ ਪ੍ਰਵਾਸੀ ਮਾਮਲੇ NRI Affairs ਵਿਭਾਗ ਹੀ ਰਹਿ ਗਿਆ ਹੈ ਜਦਕਿ ਦੂਸਰਾ ਪ੍ਰਸ਼ਾਸਕੀ ਸੁਧਾਰ Administrative Reforms ਵਿਭਾਗ ਇਸ ਵੇਲੇ ਖ਼ਤਮ ਹੋ ਚੁੱਕਾ ਹੈ। ਇਸ ਵਿਭਾਗੀ ਵੰਡ ਬਾਰੇ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।
