Skip to content

ਚੰਡੀਗੜ੍ਹ 24 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਦਿਆਂ 5 ਡਿਪਟੀ ਕਮਿਸ਼ਨਰਾਂ ਸਮੇਤ 8 IAS ਅਧਿਕਾਰੀਆਂ ਦਾ ਤਬਾਦਲੇ ਕੀਤੇ ਹਨ। 

ਆਪ ਸਰਕਾਰ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਸਾਫ ਛਵੀ ਵਾਲੇ ਅਧਿਕਾਰੀਆਂ ਨੂੰ ਚੰਗੇ ਅਹੁਦਿਆਂ ਉਤੇ ਤਾਇਨਾਤ ਕਰਨ ਅਤੇ ਚਰਚਿਤ ਅਧਿਕਾਰੀਆਂ ਨੂੰ ਬਦਲੇ ਜਾਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਲਗਾਤਾਰ ਬਦਲੀਆਂ ਕੀਤੀਆਂ ਜਾ ਰਹੀਆਂ ਹਨ।

ਇੰਨਾਂ ਤਬਾਦਲਿਆਂ ਵਿੱਚ SBS Nagar ਜਿਲ੍ਹੇ ਦੇ ਚਰਚਿਤ IAS ਅਧਿਕਾਰੀ DC ਨੂੰ ਵੀ ਤਬਦੀਲ ਕਰ ਦਿੱਤਾ ਹੈ ਅਤੇ ਇਸ ਸੂਚੀ ਵਿੱਚ ਉਸ ਨੂੰ ਅੱਗੇ ਕੋਈ ਪੋਸਟਿੰਗ ਨਹੀਂ ਦਿੱਤੀ ਗਈ। ਇਸ ਅਧਿਕਾਰੀ ਦਾ ਨਾਮ ਦੋ ਹੋਰ ਉੱਚ ਅਧਿਕਾਰੀਆਂ ਨਾਲ ਮੁਹਾਲੀ ਜ਼ਿਲ੍ਹੇ ਦੇ ਪਿੰਡ ਬਾਕਰਪੁਰ ਵਿੱਚ ਹੋਏ ਚਰਚਿਤ ਅਮਰੂਦਾਂ ਦੇ ਬਾਗ ਘਪਲੇ ਵਿੱਚ ਆਇਆ ਸੀ ਅਤੇ ਉਨ੍ਹਾਂ ਉੱਪਰ ਵਿਜੀਲੈਂਸ ਬਿਊਰੋ ਨੇ ਪੁੱਡਾ ਵੱਲੋਂ ਜ਼ਮੀਨ ਪ੍ਰਾਪਤੀ ਮੌਕੇ ਜਾਅਲੀ ਦਸਤਾਵੇਜ਼ਾਂ ਸਹਾਰੇ ਬਾਗ ਦਿਖਾ ਕੇ ਮੁਆਵਜ਼ੇ ਲੈਣ ਦੇ ਦੋਸ਼ ਲੱਗੇ ਹਨ ਅਤੇ ਹਾਈਕੋਰਟ ਤੋਂ ਪੇਸ਼ਗੀ ਜ਼ਮਾਨਤ ਲੈਣ ਮੌਕੇ ਉਨ੍ਹਾਂ ਇਹ ਮੁਆਵਜ਼ਾ ਵਾਪਸ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ।

ਇੰਨਾ ਤਬਾਦਲਿਆਂ ਸਬੰਧੀ ਪੜ੍ਹੋ ਪੂਰੀ ਸੂਚੀ

error: Content is protected !!