ਹੁਸ਼ਿਆਰਪੁਰ ਜਿਲ੍ਹੇ ਦੇ ਸਭ ਤੋਂ ਵੱਧ 8 ਪੁਰਸਕਾਰ, ਅੰਮ੍ਰਿਤਸਰ, ਪਟਿਆਲਾ ਤੇ ਬਠਿੰਡਾ ਦੇ ਤਿੰਨ-ਤਿੰਨ ਐਵਾਰਡੀ
ਚੰਡੀਗੜ੍ਹ, 14 ਅਗਸਤ, 2025 (ਫਤਹਿ ਪੰਜਾਬ ਬਿਊਰੋ) – ਪੰਜਾਬ ਸਰਕਾਰ ਨੇ 79ਵੇਂ ਆਜ਼ਾਦੀ ਦਿਵਸ ਦੇ ਮੌਕੇ ‘ਤੇ 26 ਸ਼ਖਸੀਅਤਾਂ ਨੂੰ ਉਨ੍ਹਾਂ ਵੱਲੋਂ ਸਬੰਧਤ ਸਮਾਜਿਕ ਖੇਤਰਾਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਪੰਜਾਬ ਸਰਕਾਰ ਦੇ ਸਰਟੀਫਿਕੇਟ ਪ੍ਰਦਾਨ ਕਰਨ ਲਈ ਚੁਣਿਆ ਹੈ।
ਇਹ ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਵਾਲਿਆਂ ਵਿੱਚ ਡਾ: ਅਨੁਪਮਾ ਗੁਪਤਾ, ਗੁਲਸ਼ਨ ਭਾਟੀਆ ਤੇ ਰਾਜੀਵ ਮਦਾਨ (ਤਿੰਨੇ ਅੰਮ੍ਰਿਤਸਰ ਤੋਂ), ਮਾਸਟਰ ਤੇਗਬੀਰ ਸਿੰਘ ਰੂਪਨਗਰ, ਡਾ: ਹਿਤੇਂਦਰ ਸੂਰੀ ਫ਼ਤਹਿਗੜ੍ਹ ਸਾਹਿਬ, ਰਿਫ਼ਤ ਵਹਾਬ ਮਲੇਰਕੋਟਲਾ, ਰਾਮਾ ਮੁੰਜਾਲ ਅਤੇ ਮਾਸਟਰ ਯੁਵਰਾਜ ਸਿੰਘ ਚੌਹਾਨ, (ਦੋਵੇਂ ਲੁਧਿਆਣਾ ਤੋਂ), ਸਰੂਪਇੰਦਰ ਸਿੰਘ, ਗੁਲਜ਼ਾਰ ਸਿੰਘ ਪਟਿਆਲਵੀ ਅਤੇ ਡਾ. ਬਲਦੇਵ ਸਿੰਘ (ਤਿੰਨੇ ਪਟਿਆਲਾ ਤੋਂ), ਕ੍ਰਿਸ਼ਨ ਕੁਮਾਰ ਪਾਸਵਾਨ, ਅਪੇਕਸ਼ਾ ਅਤੇ ਜਸਕਰਨ ਸਿੰਘ (ਤਿੰਨੇ ਬਠਿੰਡਾ ਤੋਂ), ਰਤਨ ਲਾਲ ਸੋਨੀ, ਬਲਦੇਵ ਕੁਮਾਰ, ਬਲਰਾਜ ਸਿੰਘ ਚੌਹਾਨ, ਡਾ: ਪਵਨ ਕੁਮਾਰ, ਡਾ: ਹਰਬੰਸ ਕੌਰ, ਡਾ: ਰਾਜ ਕੁਮਾਰ, ਡਾ: ਮਹਿਮਾ ਮਿਨਹਾਸ ਅਤੇ ਮਿਸ ਨਿਸ਼ਾ ਰਾਣੀ (ਸਾਰੇ 8 ਹੁਸ਼ਿਆਰਪੁਰ ਤੋਂ), ਡਾ. ਬਰਾੜ ਅਤੇ ਡਾ: ਰਵੀ ਬਾਂਸਲ (ਦੋਵੇਂ ਕੋਟਕਪੂਰਾ ਤੋਂ) ਅਤੇ ਡਾ: ਅਭਿਨਵ ਸ਼ੂਰ ਅਤੇ ਡਾ: ਪਰਮਜੀਤ ਸਿੰਘ (ਦੋਵੇਂ ਜਲੰਧਰ ਤੋਂ) ਸ਼ਾਮਲ ਹਨ।