ਚੰਡੀਗੜ੍ਹ 22 ਮਈ 2024 (ਫਤਿਹ ਪੰਜਾਬ) ਪੰਜਾਬ ਵਿਜੀਲੈ਼ਸ ਬਿਓਰੋ ਨੇ ਅੱਜ ਜੰਗ-ਏ-ਅਜਾਦੀ ਯਾਦਗਾਰ, ਕਰਤਾਰਪੁਰ ਦੀ ਉਸਾਰੀ ਸਬੰਧੀ ਫੰਡਾਂ ਵਿੱਚ ਵੱਡੇ ਪੱਧਰ ਤੇ ਘਪਲੇਬਾਜ਼ੀ ਕਰਕੇ ਸਰਕਾਰੀ ਖਜਾਨੇ ਨੂੰ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਏ ਜਾਣ ਦੇ ਦੋਸ਼ ਹੇਠ 26 ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ 15 ਅਧਿਕਾਰੀਆਂ/ਕਰਮਚਾਰੀਆਂ ਸਮੇਤ ਇਕ ਪ੍ਰਾਇਵੇਟ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਨੂੰ ਕੱਲ੍ਹ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਇੰਨਕੁਆਰੀ ਨੰਬਰ 05/2023 ਦੀ ਪੜਤਾਲ ਤੋਂ ਜੰਗ-ਏ-ਅਜਾਦੀ ਯਾਦਗਾਰ, ਕਰਤਾਰਪੁਰ ਦੀ ਉਸਾਰੀ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਫੰਡਾਂ ਵਿੱਚ ਕੀਤੀ ਗਈ ਘਪਲੇਬਾਜ਼ੀ ਕਰਕੇ ਸਰਕਾਰੀ ਖਜਾਨੇ ਨੂੰ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਏ ਜਾਣ ਸਬੰਧੀ ਵਿਜੀਲੈਂਸ ਬਿਉਰੋ ਵੱਲੋਂ ਮੁਕੱਦਮਾ ਨੰਬਰ 9 ਮਿਤੀ 22.05.2024 ਨੂੰ ਆਈ.ਪੀ.ਸੀ ਦੀ ਧਾਰਾ 420, 406, 409, 465, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1)ਏ ਸਮੇਤ 13(2) ਥਾਣਾ ਵਿਜੀਲੈਂਸ ਬਿਉਰੋ, ਰੇਂਜ ਜਲੰਧਰ ਵਿਖੇ ਦਰਜ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਕੁੱਲ 26 ਮੁਲਜਮਾਂ ਵਿਚੋਂ ਹੁਣ ਤੱਕ 15 ਮੁਲਜਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾ ਵਿਚ ਦੀਪਕ ਕੁਮਾਰ ਸਿੰਗਲ (ਮਾਲਕ) ਮੈਸਰਜ ਦੀਪਕ ਬਿਲਡਰ ਵਾਸੀ ਰਾਜ ਗੁਰੂ ਨਗਰ, ਲੁਧਿਆਣਾ (ਪ੍ਰਾਈਵੇਟ ਵਿਅਕਤੀ), ਅਰਵਿੰਦਰ ਸਿੰਘ, ਚੀਫ ਇੰਜੀਨੀਅਰ (ਰਿਟਾਇਰਡ)-ਕਮ ਇੰਡੀਪੈਂਡਿਟ ਇੰਜੀਨੀਅਰ ਜੰਗ-ਏ-ਅਜਾਦੀ ਵਾਸੀ ਸੈਕਟਰ-38ਬੀ ਚੰਡੀਗੜ, ਤੇਜ਼ ਰਾਮ ਕਟਨੌਰੀਆ, ਐਕਸੀਅਨ ਪੀ.ਡਬਲਯੂ.ਡੀ (ਬੀ.ਐਂਡ ਆਰ) ਸ਼ਾਖਾ-2 ਜਲੰਧਰ (ਚੀਫ ਇੰਜੀਨੀਅਰ ਰਿਟਾਇਰਡ) ਵਾਸੀ ਪਾਰਕ ਐਵੀਨਿਊ, ਜਲੰਧਰ, ਰਾਜੀਵ ਕੁਮਾਰ ਅਰੋੜਾ, ਜੇ.ਈ (ਐਸ.ਡੀ.ਓ. ਰਿਟਾਇਰਡ) ਪੀ.ਡਬਲਯੂ.ਡੀ (ਬੀ.ਐਂਡ ਆਰ) ਸਬ-ਡਵੀਜਨ ਪ੍ਰੋਵੈਸ਼ੀਅਲ ਡਵੀਜਨ-3 ਜਲੰਧਰ ਵਾਸੀ ਸੈਕਟਰ-11, ਪੰਚਕੂਲਾ, ਰੋਹਿਤ ਕੁਮਾਰ ਜੇ.ਈ, ਪੀ.ਡਬਲਯੂ.ਡੀ (ਬੀ.ਐਂਡ ਆਰ) ਕੰਨਸਟਰੱਕਸ਼ਨ ਡਵੀਜਨ-3 ਜਲੰਧਰ (ਹੁਣ ਜੇ.ਈ ਮਕੈਨੀਕਲ ਡਵੀਜਨ ਜਲੰਧਰ ਵਾਸੀ ਪਿੰਡ ਨੂਸੀ, ਜਿਲਾ ਜਲੰਧਰ, ਰਘਵਿੰਦਰ ਸਿੰਘ ਐਕਸੀਅਨ, ਉਪ ਮੰਡਲ ਅਫਸਰ, ਲੋਕ ਨਿਰਮਾਣ ਵਿਭਾਗ (ਭ.ਤੇ ਮ. ਸ਼ਾਖਾ) ਇਲੈਕਟ੍ਰੀਕਲ ਡਵੀਜਨ ਵਾਸੀ ਸੈਕਟਰ 110, ਮੋਹਾਲੀ, ਸੰਤੋਸ਼ ਰਾਜ ,ਐਕਸੀਅਨ, ਇਲੈਕਟ੍ਰੀਕਲ ਡਵੀਜਨ ਅੰਮ੍ਰਿਤਸਰ (ਰਿਟਾਇਰਡ) ਵਾਸੀ ਗਰੀਨ ਸਿਟੀ ਅਕਾਸ਼ ਐਵੀਨਿਊ, ਅੰਮ੍ਰਿਤਸਰ, ਹਰਪਾਲ ਸਿੰਘ ਐਸ.ਡੀ.ਓ, ਇਲੈਕਟ੍ਰੀਕਲ ਸਬ-ਡਵੀਜਨ ਜਲੰਧਰ (ਐਕਸੀਅਨ ਇਲੈਕਟਰੀਕਲ ਲੁਧਿਆਣਾ) ਵਾਸੀ ਪ੍ਰੀਤ ਨਗਰ ਲੁਧਿਆਣਾ, ਜਤਿੰਦਰ ਅਰਜੁਨ ਐਸ.ਡੀ.ਓ ਹੁਣ ਐਕਸੀਅਨ ਇਲੈਕਟ੍ਰੀਕਲ ਸਬ-ਡਵੀਜਨ ਜਲੰਧਰ (ਐਕਸੀਅਨ ਮਕੈਨੀਕਲ ਡਵੀਜਨ ਪੀ.ਡਬਲਯੂ.ਡੀ (ਬੀ.ਐਂਡ ਆਰ ਜਲੰਧਰ) ਵਾਸੀ ਜਲੰਧਰ ਕੈਂਟ, ਹਰਪ੍ਰੀਤ ਸਿੰਘ, ਜੇ.ਈ ਇਲੈਕਟ੍ਰੀਕਲ ਸਬ-ਡਵੀਜਨ ਜਲੰਧਰ ਕੈਂਟ ਵਾਸੀ ਪਿੰਡ ਜਲਾਲ ਭੁਲਾਣਾ, ਜਿਲਾ ਕਪੂਰਥਲਾ, ਮਨਦੀਪ ਸਿੰਘ, ਜੇ.ਈ ਇਲੈਕਟ੍ਰੀਕਲ ਸਬ-ਡਵੀਜਨ ਜਲੰਧਰ ਵਾਸੀ ਅਰਬਨ ਅਸਟੇਟ ਫੇਸ-2, ਜਲੰਧਰ, ਐਨ.ਪੀ ਸਿੰਘ, ਐਕਸੀਅਨ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਾਸੀ ਛੋਟੀ ਬਾਰਾਂਦਰੀ ਜਲੰਧਰ, ਰੱਜਤ ਗੋਪਾਲ, ਐਸ.ਡੀ.ਓ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਜਲੰਧਰ (ਐਕਸੀਅਨ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤਰਨ ਤਾਰਨ) ਵਾਸੀ ਗੋਪਾਲ ਪਾਰਕ ਕਪੂਰਥਲਾ, ਗੌਰਵਦੀਪ, ਜੇ.ਈ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਡਵੀਜਨ-1, ਜਲੰਧਰ ਵਾਸੀ ਮਾਸਟਰ ਤਾਰਾ ਸਿੰਘ ਨਗਰ, ਜਲੰਧਰ ਅਤੇ ਰੋਹਿਤ ਕੌਂਡਲ, ਜੇ.ਈ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਡਵੀਜਨ-3 ਜਲੰਧਰ, ਸਬ-ਡਵੀਜਨ ਨਕੋਦਰ, ਜਿਲ੍ਹਾ ਜਲੰਧਰ ਵਾਸੀ ਮਧੂਬਨ ਕਲੌਨੀ, ਕਪੂਰਥਲਾ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਨੂੰ ਕੱਲ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਇਸ ਮੁਕੱਦਮੇ ਦੇ ਬਾਕੀ ਫਰਾਰ ਮੁਲਜ਼ਮ ਵਿਨੈ ਬੁਬਲਾਨੀ, ਆਈ.ਏ.ਐਸ., ਸਾਬਕਾ ਮੁੱਖ ਕਾਰਜਕਾਰੀ ਅਫਸਰ ਜੰਗ-ਏ-ਆਜ਼ਾਦੀ ਅਤੇ ਹੋਰ, ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੇ ਰਿਹਾਇਸ਼ੀ ਅਤੇ ਹੋਰ ਠਿਕਾਣਿਆ ਤੇ ਦਬਿਸ਼ ਦਿੱਤੀ ਜਾ ਰਹੀ ਹੈ। ਇਸ ਕੇਸ ਦੀ ਹੋਰ ਤਫਤੀਸ਼ ਜਾਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈ਼ਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਪੜਤਾਲ ਤੋਂ ਪਾਇਆ ਗਿਆ ਕਿ ਸਾਲ 2012 ਵਿੱਚ ਤਤਕਾਲੀ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਲੈ ਕੇ ਭਾਰਤ ਦੀ ਅਜ਼ਾਦੀ ਤੱਕ ਭਾਵ ਸਾਲ 1947 ਤੱਕ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਅਤੇ ਅਜਾਦੀ ਵਿੱਚ ਪੰਜਾਬੀਆਂ ਦੀ ਭੂਮਿਕਾ ਨੂੰ ਦਰਸਾਉਂਦੀ ਯਾਦਗਾਰ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ, ਤਾਂ ਜ਼ੋ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਭਾਰਤ ਦੇ ਅਜਾਦੀ ਸੰਗਰਾਮ ਵਿੱਚ ਪੰਜਾਬੀਆਂ ਦੇ ਇਤਹਾਸ ਅਤੇ ਯੋਗਦਾਨ ਬਾਰੇ ਜਾਣੂ ਹੋਣ। ਪੰਜਾਬ ਸਰਕਾਰ ਨੇ ਉਪਰੋਕਤ ਪ੍ਰੋਜੈਕਟ ਨੂੰ ਪੂਰਾ ਕਰਨ ਲਈ 315 ਕਰੋੜ ਰੁਪਏ ਦੀ ਰਾਸ਼ੀ ਮੰਨਜੂਰ ਕੀਤੀ ਅਤੇ ਨੈਸ਼ਨਲ ਹਾਈਵੇ ਕਰਤਾਰਪੁਰ ਜਿ਼ਲ੍ਹਾ ਜਲੰਧਰ ਤੇ ਸਥਿਤ 25 ਏਕੜ ਪ੍ਰਮੁੱਖ ਜ਼ਮੀਨ ਇਸ ਮੰਤਵ ਲਈ ਅਲਾਟ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਪ੍ਰੋਜੈਕਟ ਦੇ ਕੰਮ ਨੂੰ ਨੇਪਰੇ ਚਾੜਨ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਸੀ, ਜਿਸ ਵਿੱਚ ਬਰਜਿੰਦਰ ਸਿੰਘ ਹਮਦਰਦ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਇਸ ਪ੍ਰੋਜੈਕਟ ਦੀ ਉਸਾਰੀ ਸਬੰਧੀ ਸਾਰੀ ਦੇਖ ਰੇਖ ਬਰਜਿੰਦਰ ਸਿੰਘ ਹਮਦਰਦ ਪ੍ਰਧਾਨ ਕਾਰਜਕਾਰੀ ਕਮੇਟੀ /ਪ੍ਰਬੰਧਕੀ ਕਮੇਟੀ ਅਤੇ ਵਿਨੈ ਬੁਬਲਾਨੀ ਆਈ.ਏ.ਐਸ. ਮੁੱਖ ਕਾਰਜਕਾਰੀ ਅਫਸਰ ਵੱਲੋਂ ਕੀਤੀ ਗਈ ਅਤੇ ਬਾਕੀ ਕਿਸੇ ਵੀ ਕਮੇਟੀ ਮੈਂਬਰਾਂ ਨੂੰ ਫਾਊਡੇਸ਼ਨ ਦੇ ਬਣਾਏ ਗਏ ਰੂਲਜ਼ ਐਂਡ ਬਾਈ-ਲਾਅਜ਼ ਅਤੇ ਡੀਡ ਆਫ ਡੈਕਲਾਰੇਸ਼ਨ ਦੇ ਸਿੱਧੇ ਤੌਰ ਤੇ ਕੋਈ ਅਧਿਕਾਰ ਨਹੀਂ ਦਿੱਤੇ ਗਏ ਸਨ। ਬਰਜਿੰਦਰ ਸਿੰਘ ਹਮਦਰਦ ਅਤੇ ਵਿਨੈ ਬੁਬਲਾਨੀ ਵੱਲੋਂ ਉਕਤ ਰੂਲਾਂ ਦੀ ਉਲੰਘਣਾ ਕਰਦੇ ਹੋਏ ਜੰਗ ਏ ਅਜਾਦੀ ਦੀ ਉਸਾਰੀ ਨਾਲ ਸਬੰਧਤ ਸੀਵਰੇਜ ਟਰੀਟਮੈਂਟ ਪਲਾਂਟ, ਲੈਂਡਸਕੇਪਿੰਗ, ਸੰਚਾਲਨ ਅਤੇ ਦੇਖਭਾਲ/ਦਸਤਾਵੇਜ਼ੀ ਫਿਲਮ ਬਣਾਉਣ ਦੇ ਕੰਮ ਬਿਨ੍ਹਾਂ ਟੈਂਡਰ ਪ੍ਰਣਾਲੀ ਅਪਣਾਏ ਆਪਣੇ ਖਾਸ ਠੇਕੇਦਾਰ/ਵਿਅਕਤੀ ਦੀਪਕ ਬਿਲਡਰਜ਼/ ਸ਼ਾਮ ਬੈਨੇਗਲ ਫਿਲਮ ਨਿਰਦੇਸ਼ਕ ਨੂੰ ਸੌਂਪ ਦਿੱਤੇ ਗਏ।
ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਬਰਜਿੰਦਰ ਸਿੰਘ ਹਮਦਰਦ ਅਤੇ ਵਿਨੈ ਬੁਬਲਾਨੀ ਵੱਲੋਂ ਪੰਜਾਬ ਫਰੀਡਮ ਮੂਵਮੈਂਟ ਮੈਮੋਰੀਅਲ ਫਾਊਂਡੇਸ਼ਨ ਡੀਡ(2012) ਵਿੱਚ ਮੱਦ ਨੰਬਰ 9 ਅਤੇ 10 ਮੁਤਾਬਿਕ ਆਪਣੇ ਬਣਦੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਆਪਣੇ ਨਿੱਜੀ ਮੁਫਾਦ ਲਈ ਠੇਕੇਦਾਰਾਂ ਦੀਪਕ ਬਿਲਡਰਜ਼/ਗੋਦਰੇਜ਼ ਐਂਡ ਬੋਇਸ ਕੰਪਨੀ ਅਤੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਜੰਗ ਏ ਅਜਾਦੀ ਪ੍ਰੇਜੈਕਟ ਦੀ ਉਸਾਰੀ ਰਾਜ ਰਾਵੇਲ ਮਾਸਟਰ ਟੈਕਨੀਕਲ ਕੰਸਲਟੈਂਟ (ਐੱਮ.ਟੀ.ਸੀ.) ਐੱਨ. ਐੱਸ. / ਈ.ਡੀ.ਸੀ., ਕ੍ਰਿਏਟਿਵ ਟੈਕਨੋਲੋਜੀ ਸੋਲਿਊਸ਼ਨ ਲਿਮਟਿਡ (ਮਿਊਜ਼ੀਅਮ ਸਲਾਹਕਾਰ) ਤੋਂ ਪਲਾਨ ਮੁਤਾਬਿਕ ਮੁਕੰਮਲ ਕਰਵਾਏ ਬਗੈਰ ਨਾਨ ਸ਼ਡਿਊਲ ਆਈਟਮ ਦੀ ਆੜ ਹੇਠ ਉਕਤ ਠੇਕੇਦਾਰਾਂ/ਕੰਪਨੀਆਂ ਨੂੰ ਉਹਨਾਂ ਦੀਆਂ ਬਿਡਿੰਗ ਰਾਸ਼ੀਆਂ ਤੋਂ ਵੀ ਵੱਧ ਦੀਆਂ ਅਦਾਇਗੀਆਂ ਕੀਤੀਆਂ।
ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਜੰਗ-ਏ-ਅਜਾਦੀ ਦੀ ਉਸਾਰੀ ਦਾ ਨਕਸ਼ਾ/ਪਲਾਨ ਤਿਆਰ ਕਰਨ ਲਈ ਰਾਜ ਰਵੇਲ ਮਾਸਟਰ ਟੈਕਨੀਕਲ ਕੰਸਲਟੈਂਟ ਨੂੰ ਕਰੀਬ 6 ਕਰੋੜ ਅਤੇ ਈ.ਡੀ.ਸੀ., ਕ੍ਰਿਏਟਿਵ ਟੈਕਨੋਲੋਜੀ ਸੋਲਿਊਸ਼ਨ ਲਿਮਟਿਡ ਨੂੰ ਕਰੀਬ 3 ਕਰੋੜ ਰੁਪਏ ਦਿੱਤੇ ਗਏ ਸਨ, ਇਸ ਦੇ ਬਾਵਜੂਦ ਬਰਜਿੰਦਰ ਸਿੰਘ ਹਮਦਰਦ ਅਤੇ ਵਿਨੈ ਬੁਬਲਾਨੀ ਵੱਲੋਂ ਅਸਲ ਬਿਲਾਂ ਨੂੰ ਅੱਖੋ-ਪਰੋਖੇ ਕਰਦੇ ਹੋਏ ਅਤੇ ਉਕਤ ਦੋਨੋ ਕੰਸਲਟੈਂਟਾਂ ਨਾਲ ਸਾਜ-ਬਾਜ ਹੋ ਕੇ ਗੈਰ ਸ਼ਿਡਿਊਲ ਆਈਟਮਾਂ ਪ੍ਰਵਾਨ ਕਰ ਦਿੱਤੀਆਂ ਜਿਵੇਂ ਕਿ ਜੰਗ-ਏ-ਅਜ਼ਾਦੀ ਵਿੱਚ ਬਨਣ ਵਾਲੇ 6 ਗੁਬੰਦਾਂ ਨੂੰ ਆਰ.ਸੀ.ਸੀ. ਸਟਰੱਕਚਰ ਦੀ ਬਜਾਏ ਸਟੀਲ ਸਟਰੱਕਚਰ ਵਿੱਚ ਬਣਾ ਕੇ ਕਰੋੜਾਂ ਰੁਪਏ ਵਸੂਲ ਕਰ ਲਏ ਗਏ। ਸਟੋਨ ਕਲੈਡਿੰਗ ਦੇ ਕੰਮ ਲਈ ਹਿਲਟੀ ਕਰੈਂਪਸ ਦੀ ਵਰਤੋਂ, ਸੈਟਰਿੰਗ ਅਤੇ ਸ਼ਟਰਿੰਗ ਦੀ ਆਈਟਮ ਨੂੰ ਨਾਨ ਸ਼ਡਿਊਲ ਆਈਟਮ ਬਣਾ ਕੇ ਵੱਧ ਰੇਟ ਦੇ ਕੇ ਕਰੋੜਾਂ ਰੁਪਏ ਵਾਧੂ ਅਦਾਇਗੀ ਸਬੰਧਤ ਠੇਕੇਦਾਰ ਨੂੰ ਕੀਤੀ ਗਈ। ਇਸ ਤੋਂ ਇਲਾਵਾ ਦੀਪਕ ਬਿਲਡਰਜ਼ ਵੱਲੋਂ ਪ੍ਰਾਇਮਰੀ ਸਟੀਲ ਦਾ ਮੁੱਦਾ ਉਠਾਕੇ ਬਰਜਿੰਦਰ ਸਿੰਘ ਹਮਦਰਦ ਤੇ ਵਿਨੈ ਬੁਬਲਾਨੀ ਸੀ.ਈ.ਓ ਦੀ ਸ਼ਹਿ ਪਰ ਬਿਨ੍ਹਾਂ ਕਾਰਜਕਾਰੀ ਕਮੇਟੀ ਦੀ ਪ੍ਰਵਾਨਗੀ ਦੇ ਬਿਨਾਂ ਮਾਹ ਅਪ੍ਰੈਲ 2015 ਤੋਂ ਪ੍ਰਾਇਮਰੀ ਸਟੀਲ (ਟਾਟਾ ਸਟੀਲ) ਖਰੀਦ ਕਰਨਾ ਸ਼ੁਰੂ ਕਰ ਦਿੱਤਾ। ਬਰਜਿੰਦਰ ਸਿੰਘ ਹਮਦਰਦ ਪ੍ਰਧਾਨ ਤੇ ਸ਼੍ਰੀ ਵਿਨੈ ਬੁਬਲਾਨੀ ਸੀ.ਈ.ਓ ਵਲੋਂ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿਚ ਕਰੀਬ ਤਿੰਨ ਮਹੀਨੇ ਬਾਅਦ ਦੀਪਕ ਬਿਲਡਰ ਨੂੰ ਪ੍ਰਾਇਮਰੀ ਸਟੀਲ ਦੇ ਨਾਮ ਪਰ ਟਾਟਾ ਸਟੀਲ ਖਰੀਦਣ ਦੀ ਪ੍ਰਵਾਨਗੀ ਦੇ ਕੇ ਕਰੋੜਾਂ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ।
ਬੁਲਾਰੇ ਨੇ ਦੱਸਿਆ ਕਿ ਦੱਸਿਆ ਕਿ ਜੰਗ-ਏ-ਅਜਾਦੀ ਯਾਦਗਾਰ ਦੀ ਉਸਾਰੀ ਐਮ.ਟੀ.ਸੀ ਰਾਜ ਰਾਵੇਲ ਅਤੇ ਮਿਊਜੀਅਮ ਕੰਨਸਲਟੈਂਟ ਈ.ਡੀ.ਸੀ ਕਰੀਏਵਿਟ ਟੈਕਨੋਲੋਜੀ ਸਲਇਊਸ਼ਨ ਦੇ ਪਲਾਨਾਂ ਮੁਤਾਬਿਕ ਨਹੀਂ ਹੋਈ ਹੈ ਅਤੇ ਐਮ.ਟੀ.ਸੀ ਰਾਜ ਰਾਵੇਲ ਵਲੋਂ ਤਿਆਰ ਕੀਤੇ ਗਏ ਬਿਲਾਂ ਵਿਚ ਸਿਵਲ ਦੀਆਂ ਕੁਲ 235 ਆਈਟਮਾਂ ਵਿਚੋਂ 103 ਆਈਟਮਾਂ ਨੂੰ ਬਿੱਲ/ਟੈਂਡਰ ਨੂੰ ਅੱਖੋਂ ਪਰੋਖੇ ਕਰਕੇ ਨਾਨ ਸ਼ਡਿਊਲ ਕਰਕੇ ਠੇਕੇਦਾਰ ਦੀਪਕ ਬਿਲਡਰ ਨੂੰ ਕਰੋੜਾਂ ਰੁਪਏ ਦਾ ਵਾਧੂ ਵਿੱਤੀ ਲਾਭ ਦਿੱਤਾ ਗਿਆ ਜਿਸ ਕਰਕੇ ਇਸ ਪੈਸੇ ਨਾਲ ਉਸਾਰੀਆਂ ਜਾਣ ਵਾਲੀਆਂ ਕਾਫੀ ਉਸਾਰੀਆਂ ਜਿਵੇਂ ਕਿ 10 ਬੁੱਤ, ਪਹਿਲੀ ਮੰਜਿਲ ਤੇ ਸਥਿਤ 04 ਗੈਲਰੀਆਂ, ਮੈਮੋਰੀਅਲ ਆਈਕਨ, ਫੂਡ ਕੋਰਟ, ਐਟਰੀਅਮ ਆਦਿ ਅੱਜ ਵੀ ਅਧੂਰੀਆਂ ਪਈਆਂ ਹੋਈਆਂ ਹਨ। ਇਸ ਤੋਂ ਇਲਾਵਾ ਬਰਜਿੰਦਰ ਸਿੰਘ ਹਮਦਰਦ ਜ਼ੋ ਕਿ ਮੈਨੇਜਮੈਂਟ ਕਮੇਟੀ ਦਾ ਵੀ ਪ੍ਰਧਾਨ ਸੀ, ਵੱਲੋਂ ਕਰੀਬ 14 ਕਰੋੜ ਦੀ ਲਾਗਤ ਨਾਲ ਲੇਜ਼ਰ ਸੋਅ ਬਣਾਇਆ ਗਿਆ ਸੀ ਜ਼ੋ ਕਿ ਸਾਲ 2020 ਤੋਂ ਬੰਦ ਪਿਆ ਹੈ, ਜਿਸ ਨਾਲ ਵੀ ਸਰਕਾਰ ਨੂੰ ਵਿੱਤੀ ਨੁਕਸਾਨ ਹੋਇਆ ਹੈ।
ਇਹ ਇਮਾਰਤ ਬਿਲਾਂ ਅਤੇ ਡੀ.ਐਨ.ਆਈ.ਟੀ ਟੈਂਡਰ ਮੁਤਾਬਿਕ ਅਜੇ ਵੀ ਮੁਕੰਮਲ ਤੌਰ ਤੇ ਤਿਆਰ ਨਹੀਂ ਹੋਈ। ਜੰਗ-ਏ-ਅਜਾਦੀ ਪ੍ਰੋਜੈਕਟ ਦੇ ਕੰਮਾਂ ਦਾ ਵੱਖ-ਵੱਖ ਟੈਕਲੀਨਕਲ ਟੀਮਾਂ ਤੋਂ ਮੁਲਾਹਜਾ ਕਰਵਾਇਆ ਗਿਆ ਜਿਨ੍ਹਾਂ ਵੱਲੋਂ ਦਿੱਤੀ ਗਈ ਰਿਪੋਰਟ ਮੁਤਾਬਿਕ ਠੇਕੇਦਾਰਾਂ ਨੂੰ ਵਾਧੂ ਅਦਾਇਗੀ ਕਰਕੇ ਸਿੱਧੇ ਤੌਰ ਤੇ 27,23,62,615 ਰੁਪਏ ਦਾ ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਹੈ। ਜ਼ੋ ਜੰਗ-ਏ-ਅਜਾਦੀ ਪ੍ਰੋਜੈਕਟ ਦਾ ਜ਼ੋ ਕੰਮ ਅਧੂਰਾ ਪਿਆ ਹੈ।
ਇਸ ਤੋਂ ਇਲਾਵਾ ਸ. ਜੰਗ-ਏ-ਆਜ਼ਾਦੀ ਵਿਖੇ ਲਗਭਗ 14 ਕਰੋੜ ਰੁਪਏ ਦੀ ਲਾਗਤ ਨਾਲ ਲਗਾਇਆ ਗਿਆ ਲੇਜ਼ਰ ਸ਼ੋਅ 2020 ਤੋਂ ਬੰਦ ਪਾਇਆ ਗਿਆ ਅਤੇ ਬਰਜਿੰਦਰ ਸਿੰਘ ਹਮਦਰਦ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸਨ ,ਪਰ ਉਨ੍ਹਾਂ ਨੇ ਆਪਣੀ ਜਿੰਮੇਵਾਰੀ ਨਹੀਂ ਨਿਭਾਈ ਅਤੇ ਇਸ ਲੇਜ਼ਰ ਸ਼ੋ ਨੂੰ ਗੈਰ-ਕਾਰਜਸ਼ੀਲ ਰੱਖਿਆ ਜਿਸ ਨਾਲ ਸਰਕਾਰ ਦਾ ਬਹੁਤ ਮਾਲੀ ਨੁਕਸਾਨ ਹੋਇਆ।
ਉਨ੍ਹਾਂ ਕਿਹਾ ਕਿ ਮੁਲਜ਼ਮ ਬਰਜਿੰਦਰ ਸਿੰਘ ਹਮਦਰਦ ਅਤੇ ਵਿਨੈ ਬੁਬਲਾਨੀ, ਆਈਏਐਸ ਪ੍ਰਧਾਨ ਅਤੇ ਸੀ.ਈ.ਓ
ਕਾਰਜਕਾਰੀ ਕਮੇਟੀ ਕ੍ਰਮਵਾਰ ਐਮਟੀਸੀ ਦੇ ਅਨੁਸਾਰ ਸਮਾਰਕ ਦੀ ਉਸਾਰੀ ਕਰਵਾਉਣ ਅਤੇ ਯੋਜਨਾ ਤੇ ਬਿੱਲ ਆਫ ਕੁਆਂਟਟੀ/ਡੀਐਆਈਟੀ ਟੈਂਡਰ ਮੁਤਾਬਕ ਕੰਮ ਕਰਾਵਉਣ ਵਿੱਚ ਅਸਫ਼ਲ ਰਹੇ। ਕਈ ਟੀਮਾਂ ਵੱਲੋਂ ਜੰਗ-ਏ-ਆਜ਼ਾਦੀ ਪ੍ਰੋਜੈਕਟ ਦੇ ਕੰਮ ਦਾ ਜਾਇਜ਼ਾ ਲਿਆ ਗਿਆ ਅਤੇ ਉਨ੍ਹਾਂ ਵੱਲੋਂ ਦਿੱਤੀ ਗਈ ਰਿਪੋਰਟ ਅਨੁਸਾਰ ਇਹ ਸਿੱਟਾ ਨਿਕਲਿਆ ਹੈ ਕਿ ਸਿੱਧੇ ਦੀ ਉਸਾਰੀ ਵਿੱਚ ਠੇਕੇਦਾਰਾਂ ਨੂੰ ਵਾਧੂ ਪੈਸੇ ਦੇ ਕੇ ਜੰਗ-ਏ-ਆਜ਼ਾਦੀ ਯਾਦਗਾਰ ਸਰਕਾਰੀ ਖਜ਼ਾਨੇ ਨੂੰ 27,23,62,615 ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਜੰਗ-ਏ-ਆਜ਼ਾਦੀ ਪ੍ਰੋਜੈਕਟ ਦਾ ਕੰਮ ਜੋ ਅਜੇ ਵੀ ਅਧੂਰਾ ਹੈ ਜਾਂ ਗਲਤ ਤਰੀਕੇ ਨਾਲ ਬਣਾਇਆ ਗਿਆ ਹੈ, ਦਾ ਇੱਕ ਹੋਰ ਵਿੱਤੀ ਬੋਝ ਪਵੇਗਾ।

Skip to content