Skip to content

ਮਾਨਸਾ 1 ਜੂਨ 2024 (ਫਤਿਹ ਪੰਜਾਬ) ਲੋਕ ਸਭਾ ਹਲਕਾ ਬਠਿੰਡਾ ਅਧੀਨ ਮਾਨਸਾ ਜ਼ਿਲ੍ਹੇ ਦੇ ਪਿੰਡ ਅਹਿਮਦਪੁਰ ਵਿਖੇ ਜਨਵਰੀ ਮਹੀਨੇ ਹੋਏ ਦੋਹਰੇ ਕਤਲ ਮਾਮਲੇ ’ਚ ਪਿੰਡ ਦੇ ਲੋਕਾਂ ਵੱਲੋਂ ਵੋਟਾਂ ਦਾ ਬਾਈਕਾਟ ਕਰਦਿਆਂ ਪੋਲਿੰਗ ਕੇਂਦਰਾਂ ਦੇ ਬਾਹਰ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ, ਜਿਸ ਕਾਰਨ ਪਿੰਡ ’ਚ ਬਣੇ 4 ਬੂਥ ਕੇਂਦਰਾਂ ’ਤੇ ਸਵੇਰੇ 11 ਵਜੇ ਤੱਕ ਸਿਰਫ਼ 2.22 ਫੀਸਦ ਵੋਟਾਂ ਪੋਲ ਹੋਈਆਂ। 

ਪਿੰਡ ਵਿੱਚ ਲੋਕਾਂ ਨੂੰ ਸ਼ਾਂਤ ਕਰਨ ਲਈ ਸਹਾਇਕ ਰਿਟਰਨਿੰਗ ਅਫਸਰ-ਕਮ-ਐੱਸਡੀਐੱਮ ਬੁਢਲਾਡਾ ਗਗਨਦੀਪ ਸਿੰਘ ਅਤੇ ਡੀਐੱਸਪੀ ਮਨਜੀਤ ਸਿੰਘ ਔਲਖ ਮੌਕੇ ‘ਤੇ ਪਹੁੰਚੇ। ਉਨ੍ਹਾਂ ਲੋਕਾਂ ਨੂੰ ਸ਼ਾਂਤ ਕਰਦਿਆਂ ਵੋਟ ਪਾਉਣ ਜਾ ਰਹੇ ਵੋਟਾਂ ਨੂੰ ਬੂਥ ਤੱਕ ਪਹੁੰਚਾਇਆ। 

ਯਾਦ ਰਹੇ ਕਿ 10 ਜਨਵਰੀ 2024 ਦੀ ਰਾਤ ਨੂੰ ਪਿੰਡ ਦੇ ਬਜ਼ੁਰਗ ਜੰਗੀਰ ਸਿੰਘ ਅਤੇ ਰਣਜੀਤ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ ਪਰ ਕਾਤਲ ਹੁਣ ਤੱਕ ਪੁਲੀਸ ਦੀ ਗ੍ਰਿਫ਼ਤ ਤੋਂ ਦੂਰ ਹਨ। ਪਿੰਡ ਦੇ ਲੋਕਾਂ ਨੇ ਇਨਸਾਫ਼ ਦੀ ਮੰਗ ਕਰਦਿਆਂ ਵੋਟਾਂ ਦਾ ਬਾਈਕਾਟ ਕੀਤਾ।

error: Content is protected !!