ਚੰਡੀਗੜ੍ਹ 28 ਜਨਵਰੀ 2025 (ਫਤਹਿ ਪੰਜਾਬ ਬਿਊਰੋ) ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਦਿਆਂ ਤਕਨੀਕੀ ਸਿੱਖਿਆ ਅਤੇ ਸਨਅਤੀ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਪ੍ਰਮੁੱਖ ਸਕੱਤਰ ਵਜੋਂ ਤਾਇਨਾਤ ਕੀਤਾ ਹੈ। ਉਹ ਕੇ. ਸ਼ਿਵਾ ਪ੍ਰਸਾਦ ਵਧੀਕ ਮੁੱਖ ਸਕੱਤਰ ਦੇ ਨਾਲ ਕਾਰਜ ਕਰਦੇ ਰਹਿਣਗੇ ਜਦੋਂ ਤੱਕ ਉਹ ਆਪਣੇ ਅਹੁਦੇ ਉੱਤੇ ਰਹਿਣਗੇ ਪਰ ਉਨ੍ਹਾਂ ਵੱਲੋਂ ਅਹੁਦੇ ਤੋਂ ਰੁਖ਼ਸਤ ਹੋਣ ਪਿੱਛੋਂ ਉਹ ਅਜਾਦਾਨਾ ਤੌਰ ਤੇ ਕੰਮ ਕਰਨਗੇ।