ਚੰਡੀਗੜ੍ਹ, 2 ਜੂਨ, 2024 (ਫਤਿਹ ਪੰਜਾਬ) ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਅਨਮੋਲ ਗਗਨ ਕੌਰ ਮਾਨ ਵੀ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ।ਜ਼ੀਰਕਪੁਰ ਦੇ ਇੱਕ ਮੈਰਿਜ ਪੈਲੇਸ ਵਿੱਚ ਉਸ ਦਾ ਵਿਆਹ 16 ਜੂਨ 2024 ਨੂੰ ਹੋਣ ਜਾ ਰਿਹਾ ਹੈ।
ਕਿਸ ਨਾਲ ਲੈਣਗੇ ਲਾਵਾਂ ਗਗਨ ਮਾਨ
ਪ੍ਰਾਪਤ ਜਾਣਕਾਰੀ ਮੁਤਾਬਿਕ ਕੈਬਨਿਟ ਮੰਤਰੀ ਅਨਮੋਲ ਗਗਨ ਜੀਰਕਪੁਰ ਦੇ ਕਾਂਗਰਸ ਆਗੂ ਸੀਲਮ ਸੋਹੀ ਦੇ ਬੇਟੇ ਸ਼ਾਹਬਾਜ ਸੋਹੀ ਨਾਲ ਲਾਵਾਂ ਲੈਣਗੇ ਜੋ ਇੱਕ ਵਕੀਲ ਵੀ ਹੈ।ਸ਼ਾਹਬਾਜ਼ ਦੇ ਦਾਦਾ ਬਲਬੀਰ ਸਿੰਘ ਬਲਟਾਣਾ ਬਨੂੰੜ ਤੋਂ ਆਜ਼ਾਦ ਵਿਧਾਇਕ ਰਹਿ ਚੁੱਕੇ ਹਨ ਅਤੇ ਉਹਨਾਂ ਦੇ ਪਿਤਾ ਰਵਿੰਦਰ ਸਿੰਘ ਸੋਹੀ ਜ਼ਿਲਾ ਪ੍ਰੀਸ਼ਦ ਪਟਿਆਲਾ ਦੇ ਚੇਅਰਮੈਨ ਰਹੇ ਹਨ ਪ੍ਰੰਤੂ ਸਾਲ 2002 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਮੌਤ ਹੋ ਜਾਣ ਕਾਰਨ ਉਹਨਾਂ ਦੀ ਪਤਨੀ ਸੀਲਮ ਸੋਹੀ ਨੇ ਕਾਂਗਰਸ ਦੀ ਟਿਕਟ ‘ਤੇ ਵਿਧਾਨ ਸਭਾ ਹਲਕਾ ਬਨੂੜ ਤੋਂ ਚੋਣ ਲੜੀ ਸੀ ਅਤੇ ਕੈਪਟਨ ਕੰਵਲਜੀਤ ਸਿੰਘ ਤੋਂ ਕੇਵਲ 714 ਵੋਟਾਂ ਨਾਲ ਹਾਰ ਗਏ ਸਨ।