SGPC ਤੇ ਹਰ ਸਿੱਖ ਕੁਲਵਿੰਦਰ ਕੌਰ ਦੇ ਨਾਲ ਖੜਾ – ਮਹਿਤਾ ਵੱਲੋਂ ਕੰਗਨਾ ਨੂੰ ਠੋਕਵਾਂ ਜਵਾਬ
ਅੰਮ੍ਰਿਤਸਰ 9 ਜੂਨ 2024 (ਫਤਿਹ ਪੰਜਾਬ) Shiromani Gurdwara Parbandhak Committee SGPC ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ ਨੇ BJP MP ਕੰਗਨਾ ਰਣੌਤ ’ਤੇ ਵਰ੍ਹਦਿਆਂ ਕਿਹਾ ਕਿ ਉਸ ਦੀ ਜ਼ੁਬਾਨ ਕਾਬੂ ਵਿੱਚ ਨਹੀਂ ਹੈ। ਉਹ ਹਰ ਰੋਜ਼ਾਨਾ ਪੰਜਾਬੀਆਂ ਬਾਰੇ ਹਾਸੋਹੀਣੇ ਬਿਆਨ ਦਿੰਦੀ ਰਹਿੰਦੀ ਹੈ ਤੇ ਇਸ ਮਾਮਲੇ ਦੀ ਇੱਕ ਤਰਫਾ ਜਾਂਚ ਨਹੀਂ ਸਗੋਂ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਅਸਲ ਸੱਚ ਸਾਹਮਣੇ ਆ ਸਕੇ।
ਮਹਿਤਾ ਨੇ ਕਿਹਾ ਕਿ Kangana Ranaut ਕੰਗਨਾ ਦਾ ਆਪਣੀ ਜ਼ੁਬਾਨ ‘ਤੇ ਕਾਬੂ ਨਹੀਂ ਅਤੇ ਉਹ ਕੱਲ ਨੂੰ ਮੋਦੀ ਨੂੰ ਵੀ ਅਪਸ਼ਬਦ ਬੋਲ ਸਕਦੀ ਹੈ। ਉਨ੍ਹਾਂ ਕਿਹਾ ਕਿ CISF constable Kulwinder Kaur ਕੁਲਵਿੰਦਰ ਕੌਰ ਦੀ ਕੋਈ ਉਹਦੇ ਨਾਲ ਜਾਤੀ ਦੁਸ਼ਮਣੀ ਨਹੀਂ ਸੀ, ਉਹ ਏਅਰਪੋਰਟ ਦੇ ਸਿਰਫ਼ ਆਪਣੀ ਡਿਊਟੀ ਕਰ ਰਹੀ ਸੀ। ਕੰਗਣਾ ਨੇ ਸਿੰਘੂ ਬਾਰਡਰ ‘ਤੇ ਚਲਦੇ ਕਿਸਾਨ ਅੰਦੋਲਨ ਮੌਕੇ Mata Mohinder Kaur ਮਾਤਾ ਮਹਿੰਦਰ ਕੌਰ ਬਾਰੇ ਬਹੁਤ ਗਲਤ ਬੋਲਿਆ ਸੀ ਤੇ ਮੋਦੀ ਦੀਆਂ ਤਰੀਫਾਂ ਕਰਦੀ ਸੀ। ਪੰਜਾਬ ਖਿਲਾਫ਼ ਮੰਦੀ ਸ਼ਬਦਾਵਲੀ ਬੋਲਣ ਕਰਕੇ ਹੀ ਭਾਜਪਾ ਨੇ ਕੰਗਣਾ ਨੂੰ ਟਿਕਟ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਪਤਾ ਲੱਗਾ ਹੈ ਕਿ ਪਰਸ ਤੇ ਫੋਨ ਦੀ ਤਲਾਸ਼ੀ ਤੋਂ ਨਾਂਹ ਕਰਦਿਆਂ ਕੰਗਣਾ ਨੇ ਪਹਿਲਾਂ ਕੁਲਵਿੰਦਰ ਕੌਰ ਦੀ ਵਰਦੀ ਉੱਤੇ ਨਾਮ ਦੀ ਪਲੇਟ ਪੜ੍ਹ ਕੇ ਅਤੇ ‘ਕੌਰ’ ਵੇਖ ਕੇ ਪੰਜਾਬਣ ਹੋਣ ਕਰਕੇ ਕੁਲਵਿੰਦਰ ਨੂੰ ਮੰਦਾ ਚੰਗਾ ਬੋਲਿਆ ਹੈ।
ਉਨ੍ਹਾਂ ਕਿਹਾ ਕਿ ਐਸਜੀਪੀਸੀ ਅਤੇ ਹਰ ਸਿੱਖ ਕੁਲਵਿੰਦਰ ਕੌਰ ਦੇ ਨਾਲ ਖੜਾ ਹੈ। ਮਹਿਤਾ ਨੇ ਦੋਸ਼ ਲਾਇਆ ਕਿ ਕੰਗਣਾ ਰਣੌਤ ਪੰਜਾਬ ਸਬੰਧੀ ਭੜਕਾਊ ਅਤੇ ਪੁੱਠੇ-ਸਿੱਧੇ ਬਿਆਨ ਦੇ ਕੇ ਪੰਜਾਬ ਅਤੇ ਪੰਜਾਬੀ ਭਾਈਚਾਰੇ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਤੇ ਇਸ ਮਾਮਲੇ ਵਿੱਚ ਕੰਗਣਾ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ।