Skip to content

ਚੰਡੀਗੜ੍ਹ 23 ਮਈ 2024 (ਫਤਿਹ ਪੰਜਾਬ) ਪੰਜਾਬ ਦੇ ਕਿਸਾਨਾਂ ਵੱਲੋਂ ਬੀਤੇ ਲੰਬੇ ਸਮੇਂ ਤੋਂ ਸ਼ੰਭੂ ਵਿਖੇ ਲਗਾਏ ਮੋਰਚੇ ਵਿੱਚ ਲਗਾਤਾਰ ਵੱਡੀ ਗਿਣਤੀ ’ਚ ਕਿਸਾਨ ਸ਼ਾਮਲ ਵੀ ਹੋ ਰਹੇ ਹਨ। ਇਸੇ ਦੌਰਾਨ ਅੱਜ ਸ਼ੰਭੂ ਬਾਰਡਰ ਮੋਰਚੇ ਵਿਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਅੰਮ੍ਰਤਿਸਰ ਜ਼ਿਲੇ ਦੀ ਮਜੀਠਾ ਤਹਿਸੀਲ ਦੇ ਪਿੰਡ ਤਲਵੰਡੀ ਦਸੌਂਧਾ ਸਿੰਘ ਲਈ ਘਰਾਂ ਨੂੰ ਪਰਤਦੇ ਸਮੇਂ ਕਿਸਾਨਾਂ ਦੀ ਭਰੀ ਬੱਸ ਅਚਾਨਕ ਪਲਟ ਗਈ ਜਿਸ ਕਾਰਨ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ’ਚ 32 ਕਿਸਾਨ-ਮਜ਼ਦੂਰ ਜ਼ਖਮੀ ਹੋਏ ਹਨ। 

ਮਿਲੀ ਜਾਣਕਾਰੀ ਮੁਤਾਬਿਕ Farmers Bus Accident ਬੱਸ ’ਚ ਕੁੱਲ 34 ਕਿਸਾਨ ਮਜ਼ਦੁਰ ਸਵਾਰ ਸਨ ਜਿਨ੍ਹਾਂ ’ਚ 3 ਔਰਤਾਂ ਤੇ 31 ਮਰਦ ਸ਼ਾਮਲ ਹਨ। ਹਾਦਸੇ ਦੇ ਕਾਰਨ 9 ਕਿਸਾਨ ਮਜ਼ਦੂਰ ਗੰਭੀਰ ਜ਼ਖਮੀ ਹੋਏ ਹਨ ਜਦਕਿ 22 ਕਿਸਾਨਾਂ ਨੂੰ ਮਾਮੂਲੀਆਂ ਸੱਟਾਂ ਲੱਗੀਆਂ ਹਨ। 

ਪ੍ਰਾਪਤ ਜਾਣਕਾਰੀ ਮੁਤਾਬਿਕ ਜ਼ਿਆਦਾ ਗੰਭੀਰ ਜ਼ਖ਼ਮੀਆਂ ਵਿੱਚ ਬਲਵਿੰਦਰ ਸਿੰਘ ਪੁੱਤਰ ਸੁਬੇਗ ਸਿੰਘ, ਰਣਯੋਧ ਸਿੰਘ ਪੁੱਤਰ ਹਰੀ ਸਿੰਘ, ਹਰਭਜਨ ਸਿੰਘ ਪੁੱਤਰ ਗੁਰਚਰਨ ਸਿੰਘ, ਤਰਸੇਮ ਸਿੰਘ ਪੁੱਤਰ ਅਜੈਬ ਸਿੰਘ, ਨਿਰਵੈਰ ਸਿੰਘ ਪੁੱਤਰ ਜੋਗਿੰਦਰ ਸਿੰਘ, ਗੁਰਮੁਖ ਸਿੰਘ ਪੁੱਤਰ ਗੁਲਜ਼ਾਰ ਸਿੰਘ ਸਿੰਘ ਸ਼ਾਮਲ ਹਨ। ਗੰਭੀਰ ਜ਼ਖ਼ਮੀਆਂ ਵਿੱਚ ਤਰਲੋਚਨ ਸਿੰਘ ਪੁੱਤਰ ਸੁੱਚਾ ਸਿੰਘ, ਸਮੇਰ ਸਿੰਘ ਪੁੱਤਰ ਤਾਰਾ ਸਿੰਘ, ਗੁਰਵਿੰਦਰ ਸਿੰਘ ਪੁੱਤਰ ਸੁਰਜਨ ਸਿੰਘ ਸ਼ਾਮਲ ਹਨ ਜਿੰਨਾਂ ਦਾ ਨੇੜੇ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। 

ਕਾਬਿਲੇਗੌਰ ਹੈ ਕਿ ਕਿਸਾਨਾਂ ਵੱਲੋਂ ਸ਼ੰਭੂ ਦੇ ਰੇਲਵੇ ਸਟੇਸ਼ਨ ’ਤੇ ਦਿੱਤਾ ਜਾ ਰਿਹਾ ਧਰਨੇ 21 ਮਈ ਨੂੰ ਸਮਾਪਤ ਹੋ ਗਿਆ ਸੀ ਪਰ ਸ਼ੰਭੂ ਬਾਰਡਰ ’ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। 

error: Content is protected !!