Skip to content

ਨਵੀਂ ਦਿੱਲੀ 19 ਜੂਨ 2024 (ਫਤਿਹ ਪੰਜਾਬ) ਭਿਵਾਨੀ ਦੇ ਤੋਸ਼ਾਮ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਮੌਜੂਦਾ ਵਿਧਾਇਕ ਕਿਰਨ ਚੌਧਰੀ Kiran Choudhary ਅਤੇ ਉਨ੍ਹਾਂ ਦੀ ਧੀ ਸਾਬਕਾ ਸੰਸਦ ਮੈਂਬਰ ਸ਼ਰੂਤੀ ਚੌਧਰੀ ਬੁੱਧਵਾਰ ਨੂੰ ਦਿੱਲੀ ਜਾ ਕੇ ਭਾਜਪਾ ਵਿੱਚ ਸ਼ਾਮਲ ਹੋ ਗਈਆਂ। ਉਹ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਅਤੇ ਸੀਐਮ ਨਾਇਬ ਸੈਣੀ ਦੀ ਅਗਵਾਈ ’ਚ ਭਾਜਪਾ ’ਚ ਸ਼ਾਮਲ ਹੋਏ। 

ਕਿਰਨ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਭਿਵਾਨੀ-ਮਹੇਂਦਰਗੜ੍ਹ ਹਲਕੇ ਤੋਂ ਕਾਂਗਰਸ ਵੱਲੋਂ ਸ਼ਰੂਤੀ ਨੂੰ ਟਿਕਟ ਦੇਣ ਤੋਂ ਇਨਕਾਰ ਕਰਨ ਕਰਕੇ ਸੀਨੀਅਰ ਕਾਂਗਰਸੀ ਆਗੂ ਭੁਪੇਂਦਰ ਸਿੰਘ ਹੁੱਡਾ ਤੋਂ ਨਾਰਾਜ਼ ਸੀ।

ਕਿਰਨ ਤੇ ਸ਼ਰੂਤੀ ਦੇ ਕਾਂਗਰਸ ਛੱਡਣ ‘ਤੇ ਹੁੱਡਾ ਦਾ ਵੱਡਾ ਬਿਆਨ

ਇਸ ਦੌਰਾਨ ਕਾਂਗਰਸੀ ਆਗੂ ਭੁਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਟਿਕਟਾਂ ਦੀ ਵੰਡ ਸਹੀ ਨਾ ਹੋਣਾ ਕਿਰਨ ਚੌਧਰੀ ਦੀ ਸੋਚ ਹੈ। ਟਿਕਟਾਂ ਦੀ ਸਹੀ ਵੰਡ ਹੋਈ, ਜਿਸ ਕਾਰਨ ਕਾਂਗਰਸ ਨੂੰ 5 ਸੀਟਾਂ ਮਿਲੀਆਂ। ਜੇਕਰ ਅਸੀਂ ਪੂਰੇ ਦੇਸ਼ ਵਿੱਚ INDIA ਇੰਡੀਆ ਬਲਾਕ ਦੇ ਵੋਟ ਸ਼ੇਅਰ ‘ਤੇ ਨਜ਼ਰ ਮਾਰੀਏ ਤਾਂ ਹਰਿਆਣਾ ਵਿੱਚ ਕਾਂਗਰਸ ਦੀ ਵੋਟ ਪ੍ਰਤੀਸ਼ਤਤਾ ਬਹੁਤ ਜ਼ਿਆਦਾ ਹੈ। ਲੋਕ ਸਭਾ ਚੋਣਾਂ ਵਿੱਚ ਭਾਜਪਾ ਅੱਧੀ ਰਹਿ ਗਈ ਹੈ ਤੇ ਵਿਧਾਨ ਸਭਾ ਚੋਣਾਂ ਵਿੱਚ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਵੇਗਾ।

ਇਹ ਖ਼ਬਰ ਵੀ ਪੜੋ –

error: Content is protected !!