ਚੰਡੀਗੜ੍ਹ, 20 ਜੁਲਾਈ 2024 (ਫਤਿਹ ਪੰਜਾਬ) Enforcement Directorate ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹਰਿਆਣਾ ਦੇ ਸੋਨੀਪਤ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਰੇਂਦਰ ਪੰਵਾਰ ਨੂੰ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ‘ਚ ਬੀਤੀ ਅੱਧੀ ਰਾਤ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਹੈ। ਯਾਦ ਰਹੇ ਕਿ ਇਸ ਕੇਂਦਰੀ ਏਜੰਸੀ ਨੇ ਬੀਤੀ ਜਨਵਰੀ ‘ਚ 55 ਸਾਲਾ ਵਿਧਾਇਕ ਦੇ ਟਿਕਾਇਆਂ ‘ਤੇ ਛਾਪਾ ਮਾਰਿਆ ਸੀ।

ਇਸ ਤੋਂ ਬਾਅਦ ਈਡੀ ਨੇ ਯਮੁਨਾਨਗਰ ਤੋਂ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਅਤੇ ਉਸ ਦੇ ਇਕ ਸਾਥੀ ਨੂੰ ਇਸੇ ਕੇਸ ਵਿਚ ਗ੍ਰਿਫਤਾਰ ਕੀਤਾ ਸੀ।

ਮਨੀ ਲਾਂਡਰਿੰਗ ਦਾ ਮਾਮਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੁਆਰਾ ਲਗਾਈ ਗਈ ਪਾਬੰਦੀ ਦੇ ਬਾਵਜੂਦ ਯਮੁਨਾਨਗਰ ਅਤੇ ਨੇੜਲੇ ਜ਼ਿਲ੍ਹਿਆਂ ਵਿੱਚ ਪਿਛਲੇ ਸਮੇਂ ਦੌਰਾਨ ਪੱਥਰ, ਬੱਜਰੀ ਅਤੇ ਰੇਤ ਦੀ ਕਥਿਤ ਨਾਜਾਇਜ਼ ਮਾਈਨਿੰਗ ਦੀ ਜਾਂਚ ਲਈ ਹਰਿਆਣਾ ਪੁਲਿਸ ਦੁਆਰਾ ਦਰਜ ਕੀਤੀਆਂ ਕਈ ਐਫਆਈਆਰਜ਼ ਤੋਂ ਬਾਅਦ ਈਡੀ ਵੱਲੋਂ ਆਪਣੇ ਹੱਥਾਂ ਵਿੱਚ ਲਿਆ ਗਿਆ ਹੈ।

ਹਰਿਆਣਾ ਸਰਕਾਰ ਵੱਲੋਂ ਸਾਲ 2020 ਵਿੱਚ ਰਾਇਲਟੀ ਅਤੇ ਟੈਕਸਾਂ ਦੀ ਉਗਰਾਹੀ ਨੂੰ ਸਰਲ ਬਣਾਉਣ ਅਤੇ ਮਾਈਨਿੰਗ ਖੇਤਰਾਂ ਵਿੱਚ ਟੈਕਸ ਚੋਰੀ ਨੂੰ ਰੋਕਣ ਲਈ ਲਾਗੂ ਕੀਤੀ ਆਨਲਾਈਨ ਪੋਰਟਲ “ਈ-ਰਾਵਣ” ਯੋਜਨਾ ਵਿੱਚ ਕਥਿਤ ਧੋਖਾਧੜੀ ਦੀ ਵੀ ਈਡੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Skip to content